ਹੈਦਰਾਬਾਦ- ਪਿਛਲੇ ਸਾਲ ਦੀ ਸਭ ਤੋਂ ਮਸ਼ਹੂਰ ਫਿਲਮ 'ਬਾਹੁਬਲੀ' ਦਾ ਸੀਕੁਅਲ ਸਾਲ 2017 'ਚ ਰਿਲੀਜ਼ ਹੋਣ ਵਾਲਾ ਹੈ। ਪਰ ਖਬਰ ਹੈ ਕਿ ਫਿਲਮ ਦਾ ਇਕ ਸੀਨ ਲੀਕ ਹੋ ਗਿਆ ਹੈ। ਇਸ ਸਿਲਸਿਲੇ 'ਚ ਆਂਧਰ ਪ੍ਰਦੇਸ਼ ਦੇ ਵਿਜੇਵਾੜਾ ਤੋਂ ਇਕ ਗ੍ਰਾਫਿਕ ਡਿਜ਼ਾਈਨਰ ਦੀ ਗ੍ਰਿਫਤਾਰੀ ਹੋਈ ਹੈ। ਗ੍ਰਾਫਿਕ ਡਿਜ਼ਾਈਨਰ 'ਤੇ ਦੋਸ਼ ਹੈ ਕਿ 'ਬਾਹੁਬਲੀ 2' ਬਣਨ ਦੌਰਾਨ ਉਸ ਨੇ 9 ਮਿੰਟ ਦੀ ਫੁਟੇਜ ਚੋਰੀ ਕੀਤੀ ਹੈ। ਫਿਲਮ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਹੈਦਰਾਬਾਦ ਦੇ 'ਦੁਬੀਲੀ ਹੀਲਜ਼ ਪੁਲਸ ਸਟੇਸ਼ਨ' 'ਚ ਫੁਟੇਜ ਚੋਰੀ ਹੋਣ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਬਾਅਦ ਗ੍ਰਾਫਿਕ ਡਿਜ਼ਾਈਨਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਲੀਕ ਹੋਇਆ ਫੁਟੇਜ ਫਿਲਮ ਦੇ ਕਲਾਈਮੈਕਸ ਦਾ ਹੈ, ਜਿਸ 'ਚ ਯੁੱਧ ਦਾ ਸੀਨ ਹੈ, ਲੀਕ ਵੀਡੀਓ ਆਨਲਾਈਨ ਵਾਇਰਲ ਹੋ ਰਿਹਾ ਸੀ, ਜਿਸ ਦੇ ਬਾਅਦ 'ਚ ਡਿਲੀਟ ਕਰ ਦਿੱਤਾ ਗਿਆ ਹੈ।
ਖਬਰ ਹੈ ਕਿ ਦੋਸ਼ੀ ਗ੍ਰਾਫਿਕ ਡਿਜ਼ਾਈਨਰ ਹੈਦਰਾਬਾਦ ਦੇ 'ਅੰਨਪੂਰਨਾ ਸਟੂਡੀਓਜ਼' 'ਚ ਕੰਮ ਕਰਦਾ ਸੀ। 'ਬਾਹੁਬਲੀ' ਨੂੰ ਬਣਾਉਣ ਵਾਲਿਆਂ ਨੇ ਸ਼ੁਰੂਆਤ ਤੋਂ ਹੀ ਕੋਸ਼ਿਸ਼ ਕੀਤੀ ਹੈ ਕਿ ਫਿਲਮ ਨਾਲ ਜੁੜੀ ਕੋਈ ਖਬਰ, ਤਸਵੀਰ ਜਾਂ ਵੀਡੀਓ ਲੀਕ ਨਾ ਹੋਵੇ ਪਰ ਇਨ੍ਹੀਂ ਮਿਹਨਤ ਦੇ ਬਾਵਦੂਜ ਵੀ ਫਿਲਮ ਦਾ ਇਨ੍ਹਾਂ ਵੱਡਾ ਹਿੱਸਾ ਲੀਕ ਹੋ ਗਿਆ ਹੈ। ਫਿਲਮ 'ਚ ਸਾਊਥ ਦੇ ਸੁਪਰਸਟਾਰ ਪ੍ਰਭਾਸ ਅਤੇ ਅਦਾਕਾਰਾ ਤਮੰਨਾ ਭਾਟੀਆ ਲੀਡ ਰੋਲ 'ਚ ਹਨ।