FacebookTwitterg+Mail

ਬਾਈ ਅਮਰਜੀਤ ਦੇ ਸਿੰਗਲ ਟਰੈਕ 'ਸ਼ੁਕਰਾਨਾ' ਨੂੰ ਮਿਲਿਆ ਦਰਸ਼ਕਾਂ ਵੱਲੋਂ ਖੂਬ ਪਿਆਰ

bai amarjit
03 August, 2018 09:17:07 AM

ਜਲੰਧਰ(ਬਿਊਰੋ)— ਅਨੇਕਾਂ ਸੱਭਿਆਚਾਰਕ ਤੇ ਪਰਿਵਾਰਕ ਗੀਤਾਂ ਨਾਲ ਦਿਲਾਂ ਦੀ ਸਾਂਝ ਪਾਉਣ ਵਾਲੇ ਗਾਇਕ ਬਾਈ ਅਮਰਜੀਤ ਦੇ ਨਵੇਂ ਸਿੰਗਲ ਟਰੈਕ 'ਸ਼ੁਕਰਾਨਾ' ਦੀ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਬਾਈ ਅਮਰਜੀਤ ਨੇ ਕਿਹਾ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜੱਸੀ ਬ੍ਰਦਰਜ਼ ਵੱਲੋਂ ਤਿਆਰ ਕੀਤਾ ਗਿਆ, ਜਿਸ ਨੂੰ ਖੁਦ ਮੈਂ ਕਲਮਬੱਧ ਕੀਤਾ ਹੈ।

ਇਸ ਸਿੰਗਲ ਟਰੈਕ ਦਾ ਵੀਡੀਓ ਜਿੰਦ ਢਿੱਲੋਂ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Bai AmarjitShukrana Punjabi SingerJind S DhillonJassi Bros

Edited By

Sunita

Sunita is News Editor at Jagbani.