FacebookTwitterg+Mail

ਪੰਜਾਬੀ ਤੇ ਉਰਦੂ ਸ਼ਾਇਰ ਬਖਸੀ ਰਾਮ ਕੌਸ਼ਲ ਦਾ ਦਿਹਾਂਤ

bakshi ram kaushal
06 February, 2019 01:26:48 PM

ਜਲੰਧਰ (ਬਿਊਰੋ) — ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਦੀਆਂ ਪੰਜਾਬੀ ਫਿਲਮਾਂ ਦੇ ਗੀਤਕਾਰ, ਉਰਦੂ ਤੇ ਪੰਜਾਬੀ ਕਵੀ ਬਖਸ਼ੀ ਰਾਮ ਕੌਸ਼ਲ ਜੀ ਦਾ ਲੁਧਿਆਣਾ 'ਚ ਬੀਤੇ ਦਿਨ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਬਖਸ਼ੀ ਰਾਮ ਕੌਸ਼ਲ 99 ਸਾਲਾਂ ਦੇ ਸੁਚੇਤ ਕਲਮਕਾਰ ਸਨ। 'ਮਿੱਟੀ ਦਿਆ ਘੜਿਆ' ਲਿਖਣ ਵਾਲੇ ਅਮਰ ਗੀਤਕਾਰ ਦੇ ਇਸ ਗੀਤ ਨੂੰ ਬਹੁਤੇ ਸੱਜਣ ਲੋਕ ਗੀਤ ਹੀ ਸਮਝਦੇ ਸਨ। ਬਖਸ਼ੀ ਰਾਮ ਕੌਸ਼ਲ ਜੀ ਦੇ ਹੋਣਹਾਰ ਬੇਟੇ ਤੇ ਗੌਰਮਿੰਟ ਕਾਲਜ ਫਾਰ ਗਰਲਜ਼ ਲੁਧਿਆਣਾ 'ਚ ਸੰਗੀਤ ਅਧਿਆਪਕ ਪੰਜਾਬੀ ਗਜ਼ਲ ਗਾਇਕ ਸੁਧੀਰ ਕੌਸ਼ਲ ਦੀ ਕਈ ਸਾਲ ਪਹਿਲਾਂ ਜਵਾਨ ਉਮਰੇ ਮੌਤ ਨੇ ਝੰਜੋੜ ਕੇ ਰੱਖ ਦਿੱਤਾ ਸੀ ਪਰ ਫਿਰ ਵੀ ਉਹ ਅਡੋਲ ਰਹਿ ਕੇ ਸਾਹਿਤ ਸਿਰਜਣਾ ਕਰਦੇ ਰਹੇ।
 
ਦੱਸ ਦਈਏ ਕਿ ਲੁਧਿਆਣਾ ਦੀਆਂ ਅਦਬੀ ਮਹਿਫਲਾਂ 'ਚ ਉਹ ਇੰਦਰਜੀਤ ਹਸਨਪੁਰੀ, ਅਜਾਇਬ ਚਿੱਤਰਕਾਰ ਤੇ ਸਰਦਾਰ ਪੰਛੀ ਜੀ ਨਾਲ ਅਕਸਰ ਸ਼ਾਮਲ ਹੁੰਦੇ ਸਨ।


Tags: Bakshi Ram Kaushal Shayar Dies ਬਖਸ਼ੀ ਰਾਮ ਕੌਸ਼ਲ ਲੁਧਿਆਣਾ

Edited By

Sunita

Sunita is News Editor at Jagbani.