FacebookTwitterg+Mail

ਸੋਨਮ ਬਾਜਵਾ ਨੇ ਹੌਟ ਅਦਾਵਾਂ ਨਾਲ ਲੁੱਟੇ ਲੋਕਾਂ ਦੇ ਦਿਲ (ਵੀਡੀਓ)

bala sonam bajwa dancing on naah goriye
25 October, 2019 02:52:22 PM

ਜਲੰਧਰ (ਬਿਊਰੋ) — ਪੰਜਾਬੀ ਫਿਲਮੀ ਜਗਤ ਦੀ ਬਿਹਤਰੀਨ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਫੈਨਜ਼ ਨਾਲ ਇਕ ਖੁਸ਼ਖਬਰੀ ਸਾਂਝੀ ਕੀਤੀ ਹੈ। ਉਹ ਬਹੁਤ ਜਲਦ ਬਾਲੀਵੁੱਡ ਫਿਲਮ 'ਬਾਲਾ' 'ਚ ਆਪਣੇ ਡਾਂਸ ਨਾਲ ਦਰਸ਼ਕਾਂ ਦੇ ਦਿਲ ਲੁੱਟਣ ਆ ਰਹੇ ਹਨ। ਜੀ ਹਾਂ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਹਾਰਡੀ ਸੰਧੂ ਦੇ ਸੁਪਰਹਿੱਟ ਗੀਤ 'ਨਾ ਗੋਰੀਏ', ਜੋ ਕਿ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਬਾਲਾ' 'ਚ ਸੁਣਨ ਨੂੰ ਮਿਲ ਰਿਹਾ ਹੈ। ਇਸ ਗੀਤ 'ਚ ਸੋਨਮ ਬਾਜਵਾ ਅਤੇ ਆਯੁਸ਼ਮਾਨ ਖੁਰਾਨਾ ਆਪਣੇ ਡਾਂਸ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ।


ਜੇ ਗੱਲ ਕਰੀਏ ਸੋਨਮ ਬਾਜਵਾ ਦੇ ਕੰਮ ਦੀ ਤਾਂ ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਅੜਬ ਮੁਟਿਆਰਾਂ' ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੀ ਹੈ। ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਦਰਸ਼ਕਾਂ ਨੂੰ ਸੋਨਮ ਬਾਜਵਾ ਵੱਲੋਂ ਨਿਭਾਏ ਕਿਰਦਾਰ ਬੱਬੂ ਬੈਂਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: BalaSonam BajwaDancingNaah GoriyeHardy SandhuAyushmann Khurrana

Edited By

Sunita

Sunita is News Editor at Jagbani.