FacebookTwitterg+Mail

ਮਜ਼ੇਦਾਰ ਹੈ ਆਯੁਸ਼ਮਾਨ ਖੁਰਾਨਾ ਦੀ ਨਵੀਂ ਫਿਲਮ ‘Bala’ ਦਾ ਟਰੇਲਰ

bala trailer ayushmann khurrana
11 October, 2019 08:58:36 AM

ਮੁੰਬਈ(ਬਿਊਰੋ)- ਆਖਿਰਕਾਰ ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਦੀ ਨਵੀਂ ਫਿਲਮ ‘ਬਾਲਾ’ ਦਾ ਟਰੇਲਰ ਰਿਲੀਜ਼ ਹੋ ਗਿਆ। ਫਿਲਮ ਹੁਣ 22 ਨਵੰਬਰ ਦੀ ਜਗ੍ਹਾ 7 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਆਯੁਸ਼ਮਾਨ ਇਕ ਅਜਿਹੇ ਕਿਰਦਾਰ ‘ਚ ਨਜ਼ਰ ਆ ਰਹੇ ਹਨ, ਜੋ ਗੰਜੇਪਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਫਿਲਮ ਦੀ ਕਹਾਣੀ ਉੱਤਰ-ਪ੍ਰਦੇਸ਼ ‘ਤੇ ਆਧਾਰਿਤ ਹੈ। ਇਸ ਦੇ ਟਰੇਲਰ ਦੀ ਸ਼ੁਰੂਆਤ ਹੁੰਦੀ ਹੈ ਦੇਸ਼ ‘ਚ ਦਿੱਤੇ ਜਾਣ ਵਾਲੇ ਮੈਟ੍ਰੋਮੋਨੀਅਲ ਐਡਸ ਤੋਂ। ਇਸ ‘ਚ ਉਨ੍ਹਾਂ ਨਾਲ ਭੂਮੀ ਪੇਂਡਨੇਕਰ ਵੀ ਨਜ਼ਰ ਆ ਰਹੀ ਹੈ।

ਸੀਨ ‘ਚ ਆਯੁਸ਼ਮਾਨ ਖੁਰਾਨਾ ਗੋਰੇ ਹੋਣ ਦੀ ਕਿਸੇ ਕਰੀਮ ਦਾ ਇਸ਼ਤੇਹਾਰ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਦੇ ਟਰੇਲਰ ‘ਚ ਦਿਖਾਇਆ ਗਿਆ ਹੈ ਕਿ ਉਹ ਵਾਲ ਝੜਨ ਤੇ ਨਵੇਂ ਵਾਲ ਨਾ ਆਉਣ ਕਰਕੇ ਕਾਫੀ ਪ੍ਰੇਸ਼ਾਨ ਹਨ। ਫਿਲਮ ‘ਚ ਆਯੁਸ਼ਮਾਨ ਤੇ ਭੂਮੀ ਨਾਲ ਯਾਮੀ ਗੌਤਮ ਵੀ ਅਹਿਮ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਫਿਲਮ ਦੀ ਜ਼ਿਆਦਾ ਸ਼ੂਟਿੰਗ ਕਾਨਪੁਰ ‘ਚ ਹੋਈ ਹੈ, ਜਿਸ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ।
 


Tags: BalaTrailerAyushmann KhurranaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari