FacebookTwitterg+Mail

8 ਸਾਲ ਬਾਅਦ 'ਬਾਲਿਕਾ ਵਧੂ' ਨੇ ਦਰਸ਼ਕਾਂ ਨੂੰ ਕਿਹਾ ਅਲਵੀਦਾ, ਕੀਤੀ ਰੈਪ-ਅੱਪ ਪਾਰਟੀ

    1/10
26 July, 2016 08:37:47 AM

ਮੁੰਬਈ— ਸਾਲ 2008 'ਚ ਸ਼ੁਰੂ ਹੋਇਆ ਟੀ.ਵੀ. ਦਾ ਮਸ਼ਹੂਰ ਸੀਰੀਅਲ 'ਬਾਲਿਕਾ ਵਧੂ' ਹੁਣ ਖਤਮ ਹੋਣ ਜਾ ਰਿਹਾ ਹੈ। ਹਾਲ ਹੀ 'ਚ ਇਸ ਸੀਰੀਅਲ ਦੀ ਸਟਾਰ ਕਾਸਟ ਨੇ ਆਖਿਰੀ ਦਿਨ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਚੇ ਸਾਂਝੀਆਂ ਕੀਤੀਆਂ। ਐਤਵਾਰ ਰਾਤ 'ਬਾਲਿਕਾ ਵਧੂ' ਦੇ ਟੀਮ ਮੈਂਬਰਾਂ ਨੇ ਇਸ ਸੀਰੀਅਲ ਦੀ ਰੈਪ-ਅੱਪ ਪਾਰਟੀ ਦਾ ਆਨੰਦ ਮਾਣਿਆ। ਸ਼ਸ਼ਾਂਕ ਵਿਆਸ, ਤੋਰਲ ਰਾਸਪੁੱਤਰ, ਅਨੂਪ ਸੋਨੀ, ਸਮੀਤਾ ਬੰਸਲ, ਅਵੀਨਾਸ਼ ਮੁਖਰਜੀ, ਸੁਰੇਖਾ ਸਿਕਰੀ ਸਮੇਤ ਕਈ ਸਿਤਾਰੇ ਇਸ ਪਾਰਟੀ 'ਚ ਸ਼ਾਮਲ ਹੋਏ।
ਜਾਣਕਾਰੀ ਅਨੁਸਾਰ ਪਿਛਲੇ 8 ਸਾਲਾਂ ਤੋਂ ਇਹ ਸੀਰੀਅਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦਾ ਆਇਆ ਹੈ ਪਰ ਸੀਰੀਅਲ ਦੇ ਕਿਰਦਾਰਾਂ 'ਚ ਆਏ ਬਦਲਾਅ ਕਾਰਨ ਸ਼ੋਅ ਦੀ ਟੀਆਰਪੀ ਡਿੱਗ ਗਈ, ਜਿਸ ਕਾਰਨ ਇਹ ਸ਼ੋਅ ਹੁਣ ਹਮੇਸ਼ਾ ਲਈ ਬੰਦ ਹੋਣ ਜਾ ਰਿਹਾ ਹੈ। ਬੀਤੇ ਦਿਨੀਂ ਟੀਮ ਨੇ ਇਸ ਦੇ ਆਖਰੀ ਸ਼ੋਅ ਦੀ ਸ਼ੂਟਿੰਗ ਕੀਤੀ। ਸ਼ੋਅ ਦੇ ਦੂਜੇ ਸੀਜ਼ਨ ਦੇ ਮੁਖ ਕਲਾਕਾਰ ਮਾਹੀ ਵਿਜ ਅਤੇ ਰੂਸਲਾਨ ਮੁਮਤਾਜ ਨੇ ਟੀਮ ਨਾਲ ਕੇਕ ਕੱਟ ਕੇ ਇਸ ਸੋਅ ਨੂੰ ਅਲਵੀਦਾ ਕਿਹਾ।


Tags: ਬਾਲਿਕਾ ਵਧੂਰੈਪ ਅੱਪਪਾਰਟੀbalika vadhuwrap upparty