FacebookTwitterg+Mail

B'Day Spl : ਫਰਸ਼ ਤੋਂ ਅਰਸ਼ ਤੱਕ ਜਾਣ ਦਾ ਬਲਕਾਰ ਸਿੱਧੂ ਦਾ ਸਫਰ

balkar sidhu birthday special
10 October, 2019 12:04:44 PM

ਜਲੰਧਰ (ਬਿਊਰੋ) — ਪੰਜਾਬ ਦੀ ਬੁਲੰਦ ਆਵਾਜ਼ ਯਾਨੀ ਬਲਕਾਰ ਸਿੱਧੂ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਪੰਜਾਬ ਦੇ ਮਾਲਵੇ ਦੇ ਇਸ ਫਨਕਾਰ ਦਾ ਜਨਮ ਬਠਿੰਡਾ ਜ਼ਿਲੇ ਦੇ ਪਿੰਡ ਪੂਹਲਾ 'ਚ ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10 ਅਕਤੂਬਰ 1973 ਨੂੰ ਹੋਇਆ ਸੀ।

Image may contain: 1 person, sky and outdoor

ਗਾਇਕੀ ਦੀ ਗੁੜਤੀ ਮਿਲੀ ਪਰਿਵਾਰ ਤੋਂ
ਬਲਕਾਰ ਸਿੱਧੂ ਦੀ ਗਾਇਕੀ ਦੀ ਸ਼ੁਰੂਆਤ ਕਾਲਜ ਦੇ ਦਿਨਾਂ 'ਚ ਹੀ ਹੋ ਗਈ ਸੀ। ਬਲਕਾਰ ਸਿੱਧੂ ਨੂੰ ਗਾਇਕੀ ਦੀ ਗੁੜਤੀ ਆਪਣੇ ਪਰਿਵਾਰ 'ਚੋਂ ਹੀ ਮਿਲੀ ਹੈ, ਕਿਉਂਕਿ ਬਲਕਾਰ ਸਿੱਧੂ ਦੇ ਚਾਚਾ ਗੁਰਬਖਸ਼ ਸਿੰਘ ਰੰਗੀਲਾ ਇਕ ਮਸ਼ਹੂਰ ਢਾਡੀ ਹਨ। ਉਨ੍ਹਾਂ ਨੇ ਆਪਣੇ ਲੋਕ ਗੀਤਾਂ ਰਾਹੀਂ ਲੋਕ ਕਲਾਵਾਂ ਦਾ ਜ਼ਿਕਰ ਕਰਦੇ ਹੋਏ ਫੁਲਕਾਰੀ, ਚਰਖੇ ਦੀ ਗੱਲ ਕਰਕੇ ਸੱਭਿਆਚਾਰ ਦੇ ਨਾਲ-ਨਾਲ ਪੰਜਾਬ ਦੀਆਂ ਹਵਾਵਾਂ 'ਚ ਰਚੇ ਵਸੇ ਪਿਆਰ ਦੀ ਗੱਲ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

Image result for balkar sidhu

ਹਰੇਕ ਗੀਤ 'ਚ ਦਿੱਤਾ ਸੁਨੇਹਾ
ਵਿਆਹ ਦੇ ਗੀਤ ਹੋਣ ਜਾਂ ਫਿਰ ਲੋਕ ਮੇਲਿਆਂ ਦੀ ਗੱਲ ਹੋਵੇ ਇਸ ਗਾਇਕ ਨੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਇਕ ਸੁਨੇਹਾ ਦਿੱਤਾ ਹੈ। ਇਹੀ ਕਾਰਨ ਹੈ ਕਿ ਮਾਂਝੇ, ਮਾਲਵੇ ਅਤੇ ਦੁਆਬੇ ਦੀ ਗੱਲ ਕਰਨ ਵਾਲੇ ਬਲਕਾਰ ਸਿੱਧੂ ਨੇ ਹਮੇਸ਼ਾ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ਪਰ ਜਿਸ ਗੀਤ ਨੇ ਉਨ੍ਹਾਂ ਨੂੰ ਪ੍ਰਸਿੱਧੀ ਦਿਵਾਈ ਉਹ ਸੀ 'ਮਾਝੇ ਦੀਏ ਮੋਮਬੱਤੀਏ', ਜੋ ਉਨ੍ਹਾਂ ਨੂੰ ਖੁਦ ਵੀ ਬਹੁਤ ਪਸੰਦ ਹੈ।

Image result for balkar sidhu

ਇਸ ਗੀਤ ਨਾਲ ਮਿਲੀ ਸੀ ਪ੍ਰਸਿੱਧੀ
ਬਲਕਾਰ ਸਿੱਧੂ ਨੂੰ ਸੰਗੀਤ ਜਗਤ 'ਚ 'ਮਾਝੇ ਦੀਏ ਮੋਮਬੱਤੀਏ' ਨਾਲ ਪ੍ਰਸਿੱਧੀ ਮਿਲੀ ਸੀ। ਕਰੀਬ ਇਕ ਦਹਾਕਾ ਪਹਿਲਾਂ ਇਹ ਗੀਤ ਰਿਲੀਜ਼ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਦੌਲਤਾਂ ਵੀ ਮਿਲ ਗਈਆਂ ਸ਼ੌਹਰਤਾਂ ਵੀ ਮਿਲ ਗਈਆਂ' ਵਾਲਾ ਗੀਤ ਹੋਵੇ ਜਾਂ ਫਿਰ 'ਮੇਰੇ ਸਾਹਾਂ ਵਿਚ ਤੇਰੀ ਖੁਸ਼ਬੂ ਚੰਨ ਵੇ' ਇਨ੍ਹਾਂ ਸਭ ਲੋਕ ਗੀਤਾਂ ਨੇ ਪੰਜਾਬੀ ਗਾਇਕੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜਿੱਥੇ ਇਸ ਫਨਕਾਰ ਨੇ ਗਾਇਕੀ ਦੇ ਖੇਤਰ 'ਚ ਮੱਲਾਂ ਮਾਰੀਆਂ ਹਨ, ਉੱਥੇ ਇਸ ਗਾਇਕ ਨੇ ਹੁਣ ਅਦਾਕਾਰੀ ਦੇ ਖੇਤਰ 'ਚ ਵੀ ਕਦਮ ਰੱਖਿਆ।

Related image

'ਦੇਸੀ ਮੁੰਡੇ' ਫਿਲਮ ਨਾਲ ਕੀਤੀ ਅਦਾਕਾਰੀ ਦੀ ਸ਼ੁਰੂਆਤ
'ਦੇਸੀ ਮੁੰਡੇ' ਫਿਲਮ ਰਾਹੀਂ ਬਲਕਾਰ ਸਿੱਧੂ ਨੇ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ। ਇਸ ਫਿਲਮ ਨੂੰ ਗੁਰਪ੍ਰੀਤ ਕੌਰ ਨੇ ਪ੍ਰੋਡਿਊਸ ਕੀਤਾ ਹੈ। ਆਪਣੀ ਇਸ ਪਹਿਲੀ ਪੰਜਾਬੀ ਫਿਲਮ ਨਾਲ ਉਨ੍ਹਾਂ ਨੇ ਗਾਇਕੀ ਤੋਂ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ।

Image result for balkar sidhu

ਇਹ ਹਨ ਹਿੱਟ ਗੀਤ
'ਮੇਰੀ ਖੰਡ ਮਿਸ਼ਰੀ', 'ਫੁਲਕਾਰੀ', 'ਚੁਬਾਰੇ ਵਾਲੀ ਬਾਰੀ', 'ਲੌਂਗ ਤਵੀਤੜੀਆਂ', 'ਚਰਖੇ', 'ਮਹਿੰਦੀ ਦੋ ਗੱਲਾਂ ਕਰੀਏ' ਅਜਿਹੇ ਗੀਤ ਹਨ, ਜੋ ਸਰੋਤਿਆਂ 'ਚ ਕਾਫੀ ਮਕਬੂਲ ਹਨ। ਉਨ੍ਹਾਂ ਨੇ ਕੁਝ ਸੈਡ ਸੌਂਗ ਵੀ ਗਾਏ ਹਨ, ਜਿਨ੍ਹਾਂ 'ਚ 'ਮਾਏ ਤੇਰਾ ਪੁੱਤ ਲਾਡਲਾ', 'ਗਮ ਮੈਨੂੰ ਖਾ ਗਿਆ' ਸਮੇਤ ਹੋਰ ਕਈ ਗੀਤ ਉਨ੍ਹਾਂ ਸਰੋਤਿਆਂ ਦੀ ਝੋਲੀ 'ਚ ਪਾਏ ਹਨ।


Tags: Balkar SidhuBirthday SpecialMajhe Diye MombattiyeLaung TaviteriaanMehndiPhulkariChubare Wali BaariJatt Pateya Gya

Edited By

Sunita

Sunita is News Editor at Jagbani.