FacebookTwitterg+Mail

ਗਾਇਕ ਬਲਕਾਰ ਸਿੱਧੂ ਦੀ ਹੀਰੋ ਵਜੋਂ ਪਹਿਲੀ ਫਿਲਮ 'ਦੇਸੀ ਮੁੰਡੇ' ਰਿਲੀਜ਼ ਲਈ ਤਿਆਰ

balkar sidhu first film ready to release
07 July, 2016 08:14:23 PM

ਜਲੰਧਰ (ਤਾਲਿਬ)— ਪ੍ਰਸਿੱਧ ਗਾਇਕ ਅਤੇ ਨੌਜਵਾਨ ਪੀੜ੍ਹੀ ਦੇ ਦਿਲਾਂ ਦੀ ਧੜਕਣ ਅਤੇ ਹਰਮਨ ਲੋਕ ਗਾਇਕ ਬਲਕਾਰ ਸਿੱਧੂ ਜਲਦੀ ਹੀ ਹੀਰੋ ਵਜੋਂ ਪਹਿਲੀ ਵਾਰ ਸੁਨਹਿਰੇ ਪਰਦੇ 'ਤੇ ਦਿਖਾਈ ਦੇਣ ਜਾ ਰਹੇ ਹਨ। ਫਿਲਮ 'ਦੇਸੀ ਮੁੰਡੇ' ਵਿਚ ਜਲਦ ਹੀ ਉਹ ਦਿਖਾਈ ਦੇਣਗੇ। ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਗੁਰਪ੍ਰੀਤ ਕੌਰ ਹੀਰ, ਪੀ. ਐੱਸ. ਪੁਰੇਵਾਲ ਨੇ। ਫਿਲਮ ਦੇ ਡਾਇਰੈਕਟਰ ਇੰਦਰਜੀਤ ਬਾਂਸਲ ਹਨ।

ਫਿਲਮ ਵਿਚ ਬੰਟੀ ਗਰੇਵਾਲ, ਹਰਮੀਤ ਕੌਰ, ਈਸ਼ਾ ਰਿਖੀ, ਰਜ਼ਾ ਮੁਰਾਦ, ਪ੍ਰੀਕਸ਼ਤ ਸਾਹਨੀ, ਭੋਟੂ ਸ਼ਾਹ, ਦਿਲਜੀਤ ਕੌਰ ਆਦਿ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਸੰਬੰਧੀ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ, ਜਿਸ ਵਿਚ ਬਲਕਾਰ ਸਿੱਧੂ, ਬਲਵਿੰਦਰ ਹੀਰ, ਸਿਮਰਜੀਤ, ਡਿਸਟ੍ਰੀਬਿਊਟਰ ਉਮੇਸ਼ ਭਾਰਦਵਾਜ ਅਤੇ ਰਾਕੇਸ਼ ਭਾਰਦਵਾਜ ਆਦਿ ਹਾਜ਼ਰ ਸਨ।


Tags: ਬਲਕਾਰ ਸਿੱਧੂ ਦੇਸੀ ਮੁੰਡੇ ਫਿਲਮ Balkar Sidhu Desi Munde movie