FacebookTwitterg+Mail

'ਬਲਮਾ' ਗੀਤ 'ਚ 'ਪਟਾਖਾ' ਗਰਲ ਦਾ ਦੇਸੀ ਅੰਦਾਜ਼, ਵੀਡੀਓ

balma pataakha
30 August, 2018 10:12:45 AM

ਮੁੰਬਈ(ਬਿਊਰੋ)— ਨਿਰਦੇਸ਼ਕ ਵਿਸ਼ਾਲ ਭਾਰਦਵਾਜ਼ ਦੀ ਆਉਣ ਵਾਲੀ ਫਿਲਮ 'ਪਟਾਖਾ' ਦਾ ਪਹਿਲਾ ਗੀਤ 'ਬਲਮਾ' ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਦੰਗਲ ਫੇਮ ਅਦਾਕਾਰਾ ਸਾਨੀਆ ਮਲਹੋਤਰਾ ਨਾਲ ਰਾਧਿਕਾ ਮਦਾਨ ਅਤੇ ਸੁਨੀਲ ਗਰੋਵਰ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ 'ਚ ਦੋ ਭੈਣਾਂ ਦੇ ਪਿਆਰ, ਨਫਰਤ ਅਤੇ ਲੜਾਈ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਪਹਿਲਾਂ ਗੀਤ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਗੁਲਜ਼ਾਰ ਨੇ ਲਿਖਿਆ ਹੈ। ਇਸ ਨੂੰ ਮਿਊਜ਼ਿਕ ਨਾਲ ਖੁਦ ਵਿਸ਼ਾਲ ਭਾਰਦਵਾਜ ਨੇ ਸਜਾਇਆ ਹੈ। ਲੋਕ ਗੀਤ ਦੀ ਤਰਜ਼ 'ਤੇ ਇਸ ਗੀਤ ਨੂੰ ਆਵਾਜ਼ ਵਿਸ਼ਾਲ ਦੀ ਪਸੰਦੀਦਾ ਰੇਖਾ ਭਾਰਦਵਾਜ ਅਤੇ ਫੇਮਸ ਪਲੇਅਬੈਕ ਸਿੰਗਰ ਸੁਨਿਧੀ ਚੌਹਾਨ ਨੇ ਦਿੱਤੀ ਹੈ। 

ਫਿਲਮ ਦਾ ਗੀਤ 'ਬਲਮਾ' ਵਿਆਹ ਦੇ ਮਾਹੌਲ 'ਤੇ ਫਿਲਮਾਇਆ ਗਿਆ ਹੈ। ਇਹ ਗੀਤ ਬੜਕੀ ਯਾਨੀ ਰਾਧਿਕਾ ਦੇ ਵਿਆਹ ਦੇ ਸੰਗੀਤ 'ਚ ਆਉਂਦਾ ਹੈ, ਜਿੱਥੇ ਛੁਟਕੀ ਯਾਨੀ ਸਾਨੀਆ ਆਪਣੀ ਭੈਣ ਨੂੰ ਛੇੜਦੀ ਨਜ਼ਰ ਆ ਰਹੀ ਹੈ। ਗੀਤ 'ਚ ਹੀ ਦੋਵੇਂ ਭੈਣਾਂ ਸਾਰੇ ਪਿੰਡ ਸਾਹਮਣੇ ਆਪਸ 'ਚ ਲੜ ਪੈਂਦੀਆਂ ਹਨ। ਵਿਸ਼ਾਲ ਭਾਰਦਵਾਜ ਦੀ ਇਹ ਫਿਲਮ ਚਰਨ ਸਿੰਘ ਪਾਠਕ ਦੀ ਲਘੂ ਕਹਾਣੀ 'ਦੋ ਬਹਿਨੇਂ' 'ਤੇ ਅਧਾਰਿਤ ਹੈ, ਜੋ 28 ਸਤੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਰਿਲੀਜ਼ ਨੂੰ ਟੀਮ ਨੇ ਟੈਗ ਦਿੱਤਾ ਹੈ-'ਯੁੱਧ ਆਰੰਭ ਹੋਗਾ 28 ਸਤੰਬਰ ਸੇ।'' ਇਸ ਫਿਲਮ ਨਾਲ ਹੀ ਬਾਕਸ ਆਫਿਸ 'ਤੇ ਅਨੁਸ਼ਕਰ ਸ਼ਰਮਾ-ਵਰੁਣ ਧਵਨ ਦੀ ਫਿਲਮ 'ਸੂਈ ਧਾਗਾ' ਨਾਲ ਟੱਕਰ ਹੋਵੇਗੀ।


Tags: BalmaPataakhaSanya MalhotraRadhika MadanRekha BhardwajSunidhi ChauhanVishal Bhardwaj

Edited By

Sunita

Sunita is News Editor at Jagbani.