FacebookTwitterg+Mail

ਬਲਰਾਜ ਦਾ ਨਵਾਂ ਸਿੰਗਲ ਟਰੈਕ 'ਜੰਗਲਾਂ 'ਚ ਵੋਟਾਂ ਪੈਂਦੀਆਂ' ਜਲਦੀ ਹੀ ਹੋਵੇਗਾ ਰਿਲੀਜ਼ : ਮਿੰਟੂ ਹੇਅਰ

balraj
27 July, 2018 09:36:50 AM

ਜਲੰਧਰ (ਬਿਊਰੋ)— ਅਨੇਕਾਂ ਸੁਪਰਹਿੱਟ ਸਿੰਗਲ ਟਰੈਕਸ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਬਲਰਾਜ ਦਾ ਨਵਾਂ ਸਿੰਗਲ ਟਰੈਕ 'ਜੰਗਲਾਂ ਵਿਚ ਵੋਟਾਂ ਪੈਂਦੀਆਂ' ਜਲਦੀ ਪੰਜਾਬ ਦੀ ਮਸ਼ਹੂਰ ਕੰਪਨੀ ਟੀ. ਸੀਰੀਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਗੀਤਕਾਰ ਮਿੰਟੂ ਹੇਅਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਖੁਦ ਮੈਂ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਟਰੂ ਮੇਕਰਜ਼ ਵੱਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਜਲਦੀ ਹੀ ਯੂ-ਟਿਊਬ ਨਾਲ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।


Tags: BalrajSingle TrackPunjabi Singerਜੰਗਲਾਂ ਵਿਚ ਵੋਟਾਂ ਪੈਂਦੀਆਂਮਿੰਟੂ ਹੇਅਰ

Edited By

Chanda Verma

Chanda Verma is News Editor at Jagbani.