FacebookTwitterg+Mail

ਬਲਰਾਜ ਦੇ 'ਇਸ਼ਕਬਾਜ਼ੀਆਂ' ਨੂੰ ਯੂਟਿਊਬ 'ਤੇ ਭਰਵਾਂ ਹੁੰਗਾਰਾ

balraj ishqbazian
21 November, 2018 01:11:56 PM

ਜਲੰਧਰ(ਬਿਊਰੋ)— 'ਅੱਲ੍ਹੜ ਦੀ ਜਾਨ 'ਤੇ ਬਣੀ', 'ਰੱਬ ਵਿਚੋਲਾ', 'ਪਾਲੀ', 'ਕਿੰਨਾ ਪਿਆਰ', 'ਫੀਲ', 'ਕਿਸਮਤ', 'ਕੈਨੇਡਾ' ਤੋਂ ਇਲਾਵਾ ਹੋਰ ਆਪਣੇ ਹਿੱਟ ਸਿੰਗਲ ਟਰੈਕਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਬਲਰਾਜ ਦੇ ਨਵੇਂ ਸਿੰਗਲ ਟਰੈਕ 'ਇਸ਼ਕਬਾਜ਼ੀਆਂ' ਨੂੰ ਯੂਟਿਊਬ 'ਤੇ 55 ਲੱਖ ਤੋਂ ਵੱਧ ਦਰਸ਼ਕਾਂ ਨੇ ਦੇਖਿਆ ਜਾ ਚੁੱਕਾ ਹੈ। ਜਾਣਕਾਰੀ ਦਿੰਦਿਆਂ ਪੇਸ਼ਕਾਰ ਨਰੇਸ਼ ਕਾਕਾ ਨੇ ਦੱਸਿਆ ਕਿ ਸਿੰਗਲ ਟਰੈਕ ਕੰਪਨੀ ਟੀ. ਸੀਰੀਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਜੀ. ਗੁਰੀ ਵਲੋਂ ਤਿਆਰ ਕੀਤਾ ਗਿਆ ਹੈ।

 ਬਲਰਾਜ ਦੇ 'ਇਸ਼ਕਬਾਜ਼ੀਆਂ' ਗੀਤ ਦੀ ਵੀਡੀਓ —

ਇਸ ਨੂੰ ਕਲਮਬੱਧ ਸਿੰਘ ਜੀਤ ਨੇ ਕੀਤਾ ਹੈ। ਇਸ ਸਿੰਗਲ ਟਰੈਕ ਦੀ ਵੀਡੀਓ ਬੰਟੀ ਤੇ ਅਸ਼ੀਸ਼ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਹੈ, ਜੋ ਕਿ ਵੱਖ-ਵੱਖ ਚੈਨਲਾਂ 'ਤੇ ਚੱਲ ਰਹੀ ਹੈ। ਬਲਰਾਜ ਦੇ 'ਇਸ਼ਕਬਾਜ਼ੀਆਂ' ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: BalrajIshqbazianVideoG GuriSingh JeetPunjabi Singer

Edited By

Sunita

Sunita is News Editor at Jagbani.