ਜਲੰਧਰ(ਬਿਊਰੋ)— 'ਅੱਲ੍ਹੜ ਦੀ ਜਾਨ 'ਤੇ ਬਣੀ', 'ਰੱਬ ਵਿਚੋਲਾ', 'ਪਾਲੀ', 'ਕਿੰਨਾ ਪਿਆਰ', 'ਫੀਲ', 'ਕਿਸਮਤ', 'ਕੈਨੇਡਾ' ਤੋਂ ਇਲਾਵਾ ਹੋਰ ਆਪਣੇ ਹਿੱਟ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਬਲਰਾਜ ਦਾ ਨਵਾਂ ਸਿੰਗਲ ਟਰੈਕ 'ਇਸ਼ਕਬਾਜ਼ੀਆਂ' 1 ਨਵੰਬਰ ਯਾਨੀ ਅੱਜ ਰਿਲੀਜ਼ ਹੋ ਚੁੱਕਾ ਹੈ। ਦੱਸ ਦੇਈਏ ਕਿ ਬਲਰਾਜ ਦੇ ਇਸ ਗੀਤ ਨੂੰ ਮਸ਼ਹੂਰ ਕੰਪਨੀ ਟੀ ਸੀਰੀਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਪੇਸ਼ਕਾਰ ਨਰੇਸ਼ ਕਾਕਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜੀ. ਗੁਰੀ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਸਿੰਘ ਜੀਤ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਬੰਟੀ ਤੇ ਅਸ਼ੀਸ਼ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾ ਰਿਹਾ ਹੈ।