FacebookTwitterg+Mail

'ਲੌਕ ਡਾਊਨ' ਦੌਰਾਨ ਬਲਰਾਜ ਸਿਆਲ ਨੇ ਉਡਾਇਆ ਸ਼ਹਿਨਾਜ਼ ਤੇ ਪਾਰਸ ਦਾ ਮਜ਼ਾਕ

balraj syal funny joke on paras chhabra and shehnaz gill stuck in lockdown
22 April, 2020 10:21:25 AM

ਨਵੀਂ ਦਿੱਲੀ (ਵੈੱਬ ਡੈਸਕ) - ਬਲਰਾਜ ਸਿਆਲ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ। ਕਈ ਵਾਰ ਉਹ ਇਸੇ ਮਜ਼ਾਕ ਵਿਚ ਲੋਕਾਂ 'ਤੇ ਤੰਜ ਵੀ ਕੱਸ ਦਿੰਦੇ ਹਨ। ਅਜਿਹਾ ਹੀ ਕੁਝ ਉਨ੍ਹਾਂ ਨੇ ਸ਼ਹਿਨਾਜ਼ ਕੌਰ ਗਿੱਲ ਅਤੇ ਪਾਰਸ ਛਾਬੜਾ ਨਾਲ ਵੀ ਕੀਤਾ ਹੈ। ਬਲਰਾਜ ਨੇ ਇਨ੍ਹਾਂ ਦੋਵੇਂ ਸਿਤਾਰਿਆਂ ਦੇ ਹੁਣ ਤਕ ਦੇ ਸਾਰੇ ਸ਼ੋਅਜ਼ ਵਿਚ 'ਲੌਕਡਾਊਨ' ਵਰਗੀ ਸੁਚਏਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਬਲਰਾਜ ਨੇ ਲਿਖਿਆ, ''ਮੈਨੂੰ ਤਾਂ ਪਾਰਸ ਛਾਬੜਾ ਅਤੇ ਸ਼ਹਿਨਾਜ਼ ਕੌਰ ਗਿੱਲ ਦਾ ਸੋਚ ਕੇ ਕੁਝ ਹੁੰਦਾ ਹੈ। ਪਹਿਲਾਂ 140 ਦਿਨ ਬਿੱਗ ਬੌਸ ਵਿਚ, ਫਿਰ ਮੁਝਸੇ ਸ਼ਾਦੀ ਕਰੋਗੇ ਵਿਚ 30 ਦਿਨ ਅਤੇ ਹੁਣ ਲੌਕ ਡਾਊਨ। ਕੀ ਕਿਸਮਤ ਲੈ ਕੇ ਪੈਦਾ ਹੋਏ ਹੋ ਤੁਸੀਂ ਦੋਵੇਂ।'' ਬਲਰਾਜ ਨੇ ਇਹ ਵੀ ਕੁਮੈਂਟ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਸੀ। ਉਂਝ ਇਹ ਸੱਚ ਹੈ।   

ਪਾਰਸ ਅਤੇ ਸ਼ਹਿਨਾਜ਼ ਕਈ ਮਹੀਨਿਆਂ ਤੋਂ ਕੰਮ ਵਿਚ ਕਾਫੀ ਰੁੱਝੇ ਹੋਏ ਹਨ। ਉਹ ਆਪਣੇ ਸ਼ੋਅਜ਼ ਲਈ ਘਰ ਅੰਦਰ ਬੰਦ ਹੈ। ਪਹਿਲਾ ਬਿੱਗ ਬੌਸ ਵਿਚ ਅਤੇ ਦੂਜੀ ਵਾਰ 'ਮੁਝਸੇ ਸ਼ਾਦੀ ਕਰੋਗੇ' ਲਈ ਬਿੱਗ ਬੌਸ ਦੇ ਹੀ ਘਰ ਵਿਚ ਦੋਵੇਂ ਸਮਾਂ ਬਿਤਾ ਰਹੇ ਹਨ। ਹੁਣ ਜਦੋਂ ਇਹ ਦੋਵੇਂ ਸ਼ੋਅਜ਼ ਖ਼ਤਮ ਹੋ ਚੁੱਕੇ ਹਨ ਤਾਂ ਦੇਸ਼ ਵਿਚ ਲੌਕ ਡਾਊਨ ਲੱਗ ਗਿਆ ਹੈ। ਅਜਿਹੇ ਵਿਚ ਇਹ ਦੋਵੇ ਸਿਤਾਰੇ ਇਕ ਵਾਰ ਫਿਰ ਘਰ ਵਿਚ ਬੰਦ ਹੋ ਗਏ ਹਨ। ਬਲਰਾਜ ਸਿਆਲ 'ਮੁਝਸੇ ਸ਼ਾਦੀ ਕਰੋਗੇ' ਵਿਚ ਹਿੱਸਾ ਲੈ ਚੁੱਕੇ ਹਨ। ਉਹ ਸ਼ਹਿਨਾਜ਼ ਦੇ ਦੁੱਲ੍ਹੇ ਦੀ ਲਿਸਟ ਵਿਚੋਂ ਇਕ ਸਨ। 


Tags: Balraj SyalParas ChhabraShehnaaz Kaur GillLockdownFunny JokeCoronavirusCovid 19Punjabi Celebrity

About The Author

sunita

sunita is content editor at Punjab Kesari