FacebookTwitterg+Mail

ਬਲਵੀਰ ਉਪਲ ਦੇ ਸਿੰਗਲ ਟਰੈਕ 'ਅਸਲਾ' ਨੂੰ ਮਿਲਿਆ ਦਰਸ਼ਕਾਂ ਵਲੋਂ ਖੂਬ ਪਿਆਰ

balvir uppal
20 July, 2017 09:34:54 AM

ਜਲੰਧਰ— 'ਪੁਰਾਣੇ ਦਿਨ' ਗੀਤ ਨਾਲ ਚਰਚਾ 'ਚ ਆਏ ਗਾਇਕ ਬਲਬੀਰ ਉਪਲ ਦੇ ਨਵੇਂ ਸਿੰਗਲ ਟਰੈਕ 'ਅਸਲਾ' ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਗਾਇਕ ਬਲਬੀਰ ਉੱਪਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਵਿਚ ਮੇਰਾ ਸਾਥ ਆਰ. ਪੀ. ਸਿੰਘ ਨੇ ਦਿੱਤਾ ਹੈ, ਜਿਸ ਨੂੰ ਰਿਲੀਜ਼ ਕੀਤਾ ਹੈ ਮੰਗਲਾ ਰਿਕਾਰਡਜ਼ ਨੇ ਤੇ ਮਿਊਜ਼ਿਕ ਦਿੱਤਾ ਹੈ ਦੇਸੀ ਵਿਰਸਾ ਪ੍ਰੋਡਕਸ਼ਨ ਨੇ, ਜਿਸ ਨੂੰ ਕਲਮਬੱਧ ਖੁਦ ਮੇਰੇ ਵਲੋਂ ਕੀਤਾ ਗਿਆ ਹੈ।

ਇਸ ਸਿੰਗਲ ਟਰੈਕ ਦਾ ਵੀਡੀਓ ਹਰਮਨਪਾਲ ਸਿੰਘ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਤੋਂ ਇਲਾਵਾ ਪੰਜਾਬੀ ਚੈਨਲਾਂ 'ਤੇ ਵੀ ਚੱਲ ਰਿਹਾ ਹੈ, ਜਿਸ ਨੂੰ ਪੰਜ ਲੱਖ ਤੋਂ ਜ਼ਿਆਦਾ ਦਰਸ਼ਕਾਂ ਨੇ ਦੇਖ ਲਿਆ ਹੈ।


Tags: Punjabi SingerAslaBalvir UppalHarby Sanghaਬਲਬੀਰ ਉਪਲਅਸਲਾ