FacebookTwitterg+Mail

ਬੰਦਗੀ ਨਾਲ ਵਿਆਹ ਕਰਨ ਵਾਲਾ ਸੀ ਡੇਨਿਸ, ਪਰ ਰਿਸ਼ਤੇ 'ਚ ਆਇਆ ਨਵਾਂ ਮੋੜ

bandgi kalra
13 November, 2017 03:15:30 PM

ਮੁੰਬਈ (ਬਿਊਰੋ)— 'ਬਿੱਗ ਬੌਸ' ਸੀਜ਼ਨ 11 'ਚ ਸਲਮਾਨ ਖਾਨ ਵਲੋਂ ਲਈ ਜਾਣ ਵਾਲੀ ਵੀਕਲੀ ਕਲਾਸ 'ਚ ਇਹ ਪਹਿਲਾਂ ਹੀ ਸਾਫ ਹੋ ਗਿਆ ਸੀ ਕਿ ਕੋਈ ਵੀ ਮੁਕਾਬਲੇਬਾਜ਼ ਬਿੱਗ ਬੌਸ ਦੇ ਘਰ 'ਚ ਕੋਈ ਨਿੱਜੀ ਕੁਮੈਂਟ ਨਹੀਂ ਕਰੇਗਾ ਪਰ ਘਰ ਵਾਲਿਆਂ 'ਤੇ ਸਲਮਾਨ ਦੀ ਇਸ ਗੱਲ ਦਾ ਕੋਈ ਅਸਰ ਨਹੀਂ ਨਜ਼ਰ ਆ ਰਿਹਾ ਹੈ। ਹਰ ਰੋਜ ਮੁਕਾਬਲੇਬਾਜ਼ ਇਕ ਦੂਜੇ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਸੀਕ੍ਰੇਟ ਨੂੰ ਨੈਸ਼ਨਲ ਟੀ. ਵੀ. 'ਤੇ ਦੱਸ ਕੇ ਸ਼ੋਅ ਦਾ ਮਾਹੌਲ ਹੋਰ ਜ਼ਿਆਦਾ ਖਰਾਬ ਕਰਨ 'ਚ ਲੱਗੇ ਹੋਏ ਹਨ। ਹਾਲ ਹੀ 'ਚ ਬਿੱਗ ਬੌਸ ਦੇ ਘਰ 'ਚ ਬੰਦਗੀ ਕਾਲੜਾ ਅਤੇ ਪ੍ਰਿਆਂਕ ਸ਼ਰਮਾ ਦੀ ਲੜਾਈ 'ਚ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ।

Punjabi Bollywood Tadka
ਪ੍ਰਿਆਂਕ ਅਤੇ ਬੰਦਗੀ ਦੀ ਤਕਰਾਰ 'ਚ ਪ੍ਰਿਆਂਕ ਨੇ ਬੰਦਗੀ ਨੂੰ ਪੁਨੀਸ਼ ਨਾਲ ਨੇੜਤਾ ਵਧਾਉਣ ਨੂੰ ਗਲਤ ਦੱਸਦੇ ਹੋਏ ਕਿਹਾ ਕੀ ਉਹ ਗਲਤ ਕਰ ਰਹੀ ਹੈ, ਉਸਦਾ ਪ੍ਰੇਮੀ ਡੇਨਿਸ ਨਾਗਪਾਲ ਕਾਫੀ ਚੰਗਾ ਵਿਅਕਤੀ ਹੈ। ਪ੍ਰਿਆਂਕ ਦੀ ਇਸ ਗੱਲ 'ਤੇ ਬੰਦਗੀ ਭੜਕ ਗਈ ਅਤੇ ਬੋਲ ਪਈ, ਤੁਸੀਂ ਨਹੀਂ ਜਾਣਦੇ ਹੋ ਉਹ ਕਿਵੇਂ ਦਾ ਵਿਅਕਤੀ ਹੈ। ਉਨ੍ਹਾਂ ਮੈਨੂੰ ਆਪਣੇ ਦੋਸਤ ਨਾਲ ਹਮਬਿਸਤਰ ਹੋਣ ਲਈ ਕਿਹਾ ਸੀ। ਬੰਦਗੀ ਵਲੋਂ ਲਾਏ ਗਏ ਇਸ ਆਰੋਪ ਦੇ ਚਲਦੇ ਸਾਬਕਾ ਪ੍ਰੇਮੀ ਡੇਨਿਸ ਨਾਗਪਾਲ ਬੇਹੱਦ ਦੁੱਖੀ ਹਨ। ਉਸ ਨਾਲ ਜਦੋਂ ਇਸ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਇਸ ਬਾਰੇ 'ਚ ਗੱਲ ਕਰਦੇ ਹੋਏ ਮਨਾ ਕਰ ਦਿੱਤਾ ਕੀ ਉਹ ਬੰਦਗੀ ਵਲੋਂ ਇਸ ਤਰ੍ਹਾਂ ਦੇ ਦਿੱਤੇ ਜਾ ਰਹੇ ਝੂਠੇ ਬਿਆਨਾਂ ਦੇ ਚਲਦੇ ਕਾਫੀ ਟੈਂਸ਼ਨ 'ਚ ਸਨ। ਉਨ੍ਹਾਂ ਦੱਸਿਆ ਕਿ ਉਹ ਅਤੇ ਬੰਦਗੀ ਪਿੱਛਲੇ 8 ਮਹੀਨੇ ਤੋਂ ਡੇਟ ਕਰ ਰਹੇ ਸੀ ਅਤੇ ਜਲਦ ਹੀ ਦੋਵੇਂ ਵਿਆਹ ਕਰਨ ਵਾਲੇ ਸਨ।

Punjabi Bollywood Tadka
ਸੂਤਰਾਂ ਮੁਤਾਬਕ ਡੇਨਿਸ ਨੇ ਇੰਟਰਵਿਊ ਦੌਰਾਨ ਕਿਹਾ, ''ਮੈਨੂੰ ਨਹੀਂ ਪਤਾ ਉਹ ਇੰਝ ਕਿਉਂ ਕਰ ਰਹੀ ਹੈ, ਜੇਕਰ ਉਸਨੂੰ ਮੇਰੇ ਨਾਲ ਨਹੀਂ ਰਹਿਣਾ ਤਾਂ ਠੀਕ ਹੈ ਪਰ ਉਹ ਨੈਸ਼ਨਲ ਟੀ. ਵੀ. 'ਤੇ ਅਜਿਹੀਆਂ ਗੱਲਾਂ ਨਾ ਕਰੇ ਕੀ ਮੈਂ ਉਸਨੂੰ ਆਪਣੇ ਦੋਸਤਾਂ ਨਾਲ ਸੋਣ ਲਈ ਕਹਿੰਦਾ ਹਾਂ, ਅਜਿਹਾ ਬੋਲ ਕੇ ਉਹ ਬੇਇੱਜਤੀ ਕਿਉਂ ਕਰ ਰਹੀ ਹੈ। ਮੈਂ ਇਕ ਬੁਆਏਫਰੈਂਡ ਦੇ ਤੌਰ 'ਤੇ ਉਸਨੂੰ ਲੈ ਕੇ ਕਾਫੀ ਪੋਜੈਸਿਵ ਸੀ। ਮੈਂ ਖੁਦ ਅਸਹਿਜ ਹੋ ਜਾਂਦਾ ਹਾਂ ਜਦੋਂ ਕੋਈ ਉਸਨੂੰ ਪਾਰਟੀ 'ਚ ਹੱਥ ਲਗਾਉਣ ਦੀ ਕੋਸ਼ਿਸ਼ ਕਰਦਾ ਸੀ। ਮੈਂ ਉਸਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਆਖਾਂਗਾ। ਮੈਨੂੰ ਨਹੀਂ ਪਤਾ ਉਸਨੂੰ ਕੀ ਹੋਇਆ ਹੈ ਅਤੇ ਉਹ ਇਹ ਸਭ ਕਿਉਂ ਬੋਲ ਰਹੀ ਹੈ।

Punjabi Bollywood Tadka
ਇਸ ਤੋਂ ਇਲਾਵਾ ਪਿਛਲੇ ਦਿਨੀਂ ਬਿੱਗ ਬੌਸ ਦੇ ਘਰ 'ਚ ਬੰਦਗੀ ਅਤੇ ਪੁਨੀਸ਼ ਦੇ ਕਿੱਸ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ। ਬੰਦਗੀ ਦੀ ਬਿੱਗ ਬੌਸ 'ਚ ਪੁਨੀਸ਼ ਨਾਲ ਨੇੜਤਾ ਦੇ ਚਲਦੇ ਡੇਨਿਸ ਨੇ ਸੋਸ਼ਲ ਮੀਡੀਆ 'ਤੇ ਇਸ ਪੋਸਟ ਲਿਖਿਆ ਸੀ, ''ਮੈਂ ਬੰਦਗੀ ਦੀਆਂ ਸਾਰੀਆਂ ਤਸਵੀਰਾਂ ਆਪਣੇ ਫੋਨ 'ਚੋਂ ਡਿਲੀਟ ਕਰ ਚੁੱਕਿਆ ਹਾਂ, ਮੈਂ ਉਸਦੇ ਕਾਬਿਲ ਨਹੀਂ ਹਾਂ''।

Punjabi Bollywood Tadka


Tags: Salman khan Bandgi Kalra Dennis nagpal Puneesh Sharma Bigg Boss 11 ਬਿੱਗ ਬੌਸ 11