FacebookTwitterg+Mail

ਬੰਦਗੀ-ਪੁਨੀਸ਼ ਦੇ ਬਾਥਰੂਮ ਵਾਲੇ ਕਾਂਡ ਨੂੰ ਦੇਖ ਪਿਤਾ ਦਾ ਵਧਿਆ ਬਲੱਡਪ੍ਰੈਸ਼ਰ, ਹਸਪਤਾਲ 'ਚ ਕਰਵਾਇਆ ਭਰਤੀ

bandgi kalra
16 November, 2017 11:05:07 AM

ਨਵੀਂ ਦਿੱਲੀ(ਬਿਊਰੋ)— ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 11' ਵਿਚ ਲੜ੍ਹਾਈ-ਝਗੜੇ ਤੋਂ ਇਲਾਵਾ ਵੀ ਕਾਫ਼ੀ ਕੁਝ ਅਜਿਹਾ ਚੱਲ ਰਿਹਾ ਹੈ, ਜੋ ਖ਼ਬਰਾਂ ਦਾ ਹਿੱਸਾ ਬਣਿਆ ਹੋਇਆ ਹੈ। ਪੁਨੀਸ਼ ਸ਼ਰਮਾ ਅਤੇ ਬੰਦਗੀ ਕਾਲਰਾ ਦੀ ਜੋੜੀ ਆਪਣੇ ਰੋਮਾਂਸ ਲਈ ਚਰਚਾ ਵਿਚ ਬਣੀ ਹੋਈ ਹੈ। ਪਿਛਲੇ ਦਿਨੀਂ ਇਨ੍ਹਾਂ ਦੋਹਾਂ ਨੂੰ ਇਕ ਹੀ ਰਜਾਈ ਵਿਚ ਰੋਮਾਂਸ ਕਰਦੇ ਦੇਖਿਆ ਗਿਆ ਤਾਂ ਹਾਲ ਹੀ ਵਿਚ ਆਏ ਇੱਕ ਵੀਡੀਓ ਵਿਚ ਪੁਨੀਸ਼ ਨੂੰ ਬੰਦਗੀ ਦੇ ਕੱਪੜੇ ਉਤਾਰਨ ਲਈ ਕਹਿੰਦਾ ਸੁਣਿਆ ਗਿਆ। ਇਨ੍ਹਾਂ ਦੋਹਾਂ ਦੀਆਂ ਹਰਕਤਾਂ ਦਾ ਅਸਰ ਹੁਣ ਇਨ੍ਹਾਂ ਦੇ ਘਰਵਾਲਿਆਂ 'ਤੇ ਵੀ ਪੈਣ ਲੱਗਾ ਹੈ।

Punjabi Bollywood Tadka
ਖਬਰਾਂ ਅਨੁਸਾਰ ਤਾਂ ਬੰਦਗੀ ਦੇ ਪਾਪਾ ਦੇ ਵਧੇ ਹੋਏ ਬਲੱਡਪ੍ਰੈਸ਼ਰ ਕਾਰਨ ਤੋਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਉੱਥੇ ਦੂਜੇ ਪਾਸੇ ਮੁੰਬਈ ਵਿਚ ਜਿੱਥੇ ਬੰਦਗੀ ਰਹਿੰਦੀ ਹੈ। ਉਸ ਘਰ ਦੇ ਮਾਲਕ ਨੇ ਵੀ ਬੰਦਗੀ ਨੂੰ ਘਰ ਖਾਲੀ ਕਰਨ ਦਾ ਅਲਟੀਮੇਟਮ ਦੇ ਦਿੱਤਾ ਹੈ।

Punjabi Bollywood Tadka

ਖਬਰਾਂ ਅਨੁਸਾਰ ਬੰਦਗੀ ਦੇ ਮਕਾਨ ਦੇ ਮਾਲਕ ਨਹੀਂ ਚਾਹੁੰਦਾ ਹੈ ਕਿ ਹੁਣ ਉਹ ਉਨ੍ਹਾਂ ਦੇ ਘਰ ਵਿਚ ਰਹੇ। ਇਸ ਲਈ ਉਸ ਨੇ ਬੰਦਗੀ ਦੇ ਦੋਸਤ ਨੂੰ ਫੋਨ ਕਰਕੇ ਦੱਸਿਆ ਕਿ, ਜਿਸ ਤਰ੍ਹਾਂ ਹੀ ਬੰਦਗੀ 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਵੇਗੀ, ਉਸ ਨੂੰ ਘਰ ਖਾਲੀ ਕਰਨਾ ਪਵੇਗਾ।

Punjabi Bollywood Tadka

ਬੰਦਗੀ ਪੰਜਾਬ ਦੇ ਬਹੁਤ ਛੋਟੇ ਸ਼ਹਿਰ ਤੋਂ ਹੈ ਅਤੇ ਹੁਣ ਉਸ ਦੀਆਂ ਇਹ ਹਰਕਤਾਂ ਉਸ ਦੇ ਪਰਿਵਾਰ ਵਾਲਿਆਂ ਦੀ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਨਜ਼ਰ ਆ ਰਹੀਆਂ ਹਨ। ਬੰਦਗੀ ਕਾਰਨ ਹੋ ਰਹੀ ਬਦਨਾਮੀ ਕਾਰਨ ਉਸ ਦੇ ਪਿਤਾ ਦੀ ਤਬੀਅਤ ਖਰਾਬ ਹੋ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।

Punjabi Bollywood Tadka

ਪੁਨੀਸ਼ ਦੇ ਕਾਰਨ ਬੰਦਗੀ ਹੁਣ ਆਪਣੇ ਅਸਲ ਬੁਆਏਫ੍ਰੈਂਡ 'ਬਿੱਗ ਬੌਸ' ਦੇ ਕਾਸਟਿੰਗ ਡਾਇਰੈਕਟਰ ਡੇਨਿਸ ਨੇਗਪਾਲ ਨੂੰ ਚੀਟ ਕਰ ਚੁੱਕੀ ਹੈ। ਪੁਨੀਸ਼ ਅਤੇ ਬੰਦਗੀ ਦੀਆਂ ਅਜਿਹੀਆਂ ਹਰਕਤਾਂ ਦੇਖ ਕੇ ਡੇਨਿਸ ਨੇ ਬੰਦਗੀ ਨਾਲ ਆਪਣਾ ਰਿਸ਼ਤਾ ਤੋੜ ਲਿਆ ਹੈ। ਇਨ੍ਹਾਂ ਦੇ ਪਿਆਰ ਦੇ ਗੁਬਾਰ ਨੇ ਘਰਵਾਲਿਆਂ ਨੂੰ ਵੀ ਪਰੇਸ਼ਾਨ ਕਰ ਕੇ ਰੱਖਿਆ ਹੋਇਆ ਹੈ।


Tags: Bigg Boss11Salman KhanBandgi kalraPuneesh sharmaਬਿੱਗ ਬੌਸ 11ਪੁਨੀਸ਼ ਸ਼ਰਮਾ ਬੰਦਗੀ ਕਾਲਰਾ