ਨਵੀਂ ਦਿੱਲੀ(ਬਿਊਰੋ)— ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 11' ਵਿਚ ਲੜ੍ਹਾਈ-ਝਗੜੇ ਤੋਂ ਇਲਾਵਾ ਵੀ ਕਾਫ਼ੀ ਕੁਝ ਅਜਿਹਾ ਚੱਲ ਰਿਹਾ ਹੈ, ਜੋ ਖ਼ਬਰਾਂ ਦਾ ਹਿੱਸਾ ਬਣਿਆ ਹੋਇਆ ਹੈ। ਪੁਨੀਸ਼ ਸ਼ਰਮਾ ਅਤੇ ਬੰਦਗੀ ਕਾਲਰਾ ਦੀ ਜੋੜੀ ਆਪਣੇ ਰੋਮਾਂਸ ਲਈ ਚਰਚਾ ਵਿਚ ਬਣੀ ਹੋਈ ਹੈ। ਪਿਛਲੇ ਦਿਨੀਂ ਇਨ੍ਹਾਂ ਦੋਹਾਂ ਨੂੰ ਇਕ ਹੀ ਰਜਾਈ ਵਿਚ ਰੋਮਾਂਸ ਕਰਦੇ ਦੇਖਿਆ ਗਿਆ ਤਾਂ ਹਾਲ ਹੀ ਵਿਚ ਆਏ ਇੱਕ ਵੀਡੀਓ ਵਿਚ ਪੁਨੀਸ਼ ਨੂੰ ਬੰਦਗੀ ਦੇ ਕੱਪੜੇ ਉਤਾਰਨ ਲਈ ਕਹਿੰਦਾ ਸੁਣਿਆ ਗਿਆ। ਇਨ੍ਹਾਂ ਦੋਹਾਂ ਦੀਆਂ ਹਰਕਤਾਂ ਦਾ ਅਸਰ ਹੁਣ ਇਨ੍ਹਾਂ ਦੇ ਘਰਵਾਲਿਆਂ 'ਤੇ ਵੀ ਪੈਣ ਲੱਗਾ ਹੈ।
ਖਬਰਾਂ ਅਨੁਸਾਰ ਤਾਂ ਬੰਦਗੀ ਦੇ ਪਾਪਾ ਦੇ ਵਧੇ ਹੋਏ ਬਲੱਡਪ੍ਰੈਸ਼ਰ ਕਾਰਨ ਤੋਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਉੱਥੇ ਦੂਜੇ ਪਾਸੇ ਮੁੰਬਈ ਵਿਚ ਜਿੱਥੇ ਬੰਦਗੀ ਰਹਿੰਦੀ ਹੈ। ਉਸ ਘਰ ਦੇ ਮਾਲਕ ਨੇ ਵੀ ਬੰਦਗੀ ਨੂੰ ਘਰ ਖਾਲੀ ਕਰਨ ਦਾ ਅਲਟੀਮੇਟਮ ਦੇ ਦਿੱਤਾ ਹੈ।
ਖਬਰਾਂ ਅਨੁਸਾਰ ਬੰਦਗੀ ਦੇ ਮਕਾਨ ਦੇ ਮਾਲਕ ਨਹੀਂ ਚਾਹੁੰਦਾ ਹੈ ਕਿ ਹੁਣ ਉਹ ਉਨ੍ਹਾਂ ਦੇ ਘਰ ਵਿਚ ਰਹੇ। ਇਸ ਲਈ ਉਸ ਨੇ ਬੰਦਗੀ ਦੇ ਦੋਸਤ ਨੂੰ ਫੋਨ ਕਰਕੇ ਦੱਸਿਆ ਕਿ, ਜਿਸ ਤਰ੍ਹਾਂ ਹੀ ਬੰਦਗੀ 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਵੇਗੀ, ਉਸ ਨੂੰ ਘਰ ਖਾਲੀ ਕਰਨਾ ਪਵੇਗਾ।
ਬੰਦਗੀ ਪੰਜਾਬ ਦੇ ਬਹੁਤ ਛੋਟੇ ਸ਼ਹਿਰ ਤੋਂ ਹੈ ਅਤੇ ਹੁਣ ਉਸ ਦੀਆਂ ਇਹ ਹਰਕਤਾਂ ਉਸ ਦੇ ਪਰਿਵਾਰ ਵਾਲਿਆਂ ਦੀ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਨਜ਼ਰ ਆ ਰਹੀਆਂ ਹਨ। ਬੰਦਗੀ ਕਾਰਨ ਹੋ ਰਹੀ ਬਦਨਾਮੀ ਕਾਰਨ ਉਸ ਦੇ ਪਿਤਾ ਦੀ ਤਬੀਅਤ ਖਰਾਬ ਹੋ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।
ਪੁਨੀਸ਼ ਦੇ ਕਾਰਨ ਬੰਦਗੀ ਹੁਣ ਆਪਣੇ ਅਸਲ ਬੁਆਏਫ੍ਰੈਂਡ 'ਬਿੱਗ ਬੌਸ' ਦੇ ਕਾਸਟਿੰਗ ਡਾਇਰੈਕਟਰ ਡੇਨਿਸ ਨੇਗਪਾਲ ਨੂੰ ਚੀਟ ਕਰ ਚੁੱਕੀ ਹੈ। ਪੁਨੀਸ਼ ਅਤੇ ਬੰਦਗੀ ਦੀਆਂ ਅਜਿਹੀਆਂ ਹਰਕਤਾਂ ਦੇਖ ਕੇ ਡੇਨਿਸ ਨੇ ਬੰਦਗੀ ਨਾਲ ਆਪਣਾ ਰਿਸ਼ਤਾ ਤੋੜ ਲਿਆ ਹੈ। ਇਨ੍ਹਾਂ ਦੇ ਪਿਆਰ ਦੇ ਗੁਬਾਰ ਨੇ ਘਰਵਾਲਿਆਂ ਨੂੰ ਵੀ ਪਰੇਸ਼ਾਨ ਕਰ ਕੇ ਰੱਖਿਆ ਹੋਇਆ ਹੈ।