ਮੁੰਬਈ(ਬਿਊਰੋ)— ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 10' ਦੀ ਮਸ਼ਹੂਰ ਮੁਕਾਬਲੇਬਾਜ਼ ਬਾਨੀ ਜੇ ਇਕ ਵਾਰ ਫਿਰ ਸੁਰਖੀਆਂ 'ਚ ਹੈ। ਦਰਅਸਲ ਬਾਨੀ ਆਪਣੀ ਫਿਟਨੈਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਇਸ ਵਾਰ ਸੁਰਖੀਆਂ 'ਚ ਆਉਣ ਦੀ ਵਜ੍ਹਾ ਉਨ੍ਹਾਂ ਦੀਆਂ ਇਹ ਤਸਵੀਰਾਂ ਹਨ।
ਫਿਟਨੈਸ ਦੀ ਦੀਵਾਨੀ ਬਾਨੀ ਜੇ ਪਰਫੈਕਟ ਬਾਡੀ ਪਾਉਣ ਲਈ ਬਹੁਤ ਮਿਹਨਤ ਕਰਦੀ ਹੈ।
ਬਾਨੀ ਆਪਣੇ ਸਿਕਸ ਪੈਕ ਐਬਸ ਨਾਲ ਚੰਗੇ-ਚੰਗਿਆਂ ਨੂੰ ਮਾਤ ਦਿੰਦੀ ਹੈ।
ਉਹ 'ਬਿੱਗ ਬੌਸ' ਤੋਂ ਇਲਾਵਾ ਐੱਮ. ਟੀ. ਵੀ. ਦੇ ਸ਼ੋਅ 'ਰੋਡੀਜ਼' 'ਚ ਵੀ ਨਜ਼ਰ ਆ ਚੁੱਕੀ ਹੈ।
ਉਸ ਨੂੰ ਜਿਮ 'ਚ ਵਰਕਆਊਟ ਕਰਨਾ ਬਹੁਤ ਪਸੰਦ ਹੈ। ਆਪਣੇ ਇਸਟਾਗ੍ਰਾਮ 'ਤੇ ਬਾਨੀ ਨੇ ਜਿਮ 'ਚ ਵਰਕਆਊਟ ਕਰਦਿਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ।
ਆਪਣੀ ਬਾਡੀ 'ਤੇ ਕਈ ਟੈਟੂ ਬਣਵਾ ਚੁੱਕੀ ਬਾਨੀ ਦੀਆਂ ਇਹ ਤਸਵੀਰਾਂ ਫਿੱਟ ਰਹਿਣ ਲਈ ਉਤਸ਼ਾਹਿਤ ਕਰਦੀਆਂ ਹਨ।