FacebookTwitterg+Mail

'Talent Hunt Carnival' 'ਚ ਚੀਫ ਗੈਸਟ ਬਣ ਕੇ ਪਹੁੰਚੇ ਬੈਨੇਟ ਦੋਸਾਂਝ

bannet dosanjh
19 August, 2018 03:50:30 PM

ਜਲੰਧਰ(ਬਿਊਰੋ)— ਕਲਰਜ਼ ਟੀ. ਵੀ. ਦੇ ਰਿਐਲਿਟੀ ਸ਼ੋਅ 'ਰਾਈਜ਼ਿੰਗ ਸਟਾਰ' 'ਚ 'ਮੈਂ ਜਹਾਂ ਰਹੂੰ', 'ਮੈਂ ਕਹੀਂ ਭੀ ਰਹੂੰ', 'ਤੇਰੀ ਯਾਦ ਸਾਥ ਹੈ' ਗਾ ਕੇ ਪੰਜਾਬ ਦੇ ਬੈਨੇਟ ਦੋਸਾਂਝ 77 ਫੀਸਦੀ ਵੋਟਾਂ ਨਾਲ ਜੇਤੂ ਬਣ ਗਏ ਸਨ। ਬੀਤੇ ਦਿਨੀਂ ਬੈਨੇਟ ਦੋਸਾਂਝ 'ਏ ਪੀ ਜੇ' ਕਾਲਜ 'ਚ 'ਟੈਲੇਂਟ ਹੰਟ ਕਾਰਨੀਵਾਲ' 'ਚ ਚੀਫ ਗੈਸਟ ਬਣ ਕੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਉਹ ਉਸ ਜਗ੍ਹਾ 'ਤੇ ਹੈ, ਜਿਥੋਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬੈਨੇਟ ਨੇ ਕਿਹਾ, ''ਮੈਂ ਇਥੇ ਆ ਕੇ ਜੋਸ਼ ਨਾਲ ਭਰ ਗਿਆ ਹਾਂ, ਜਿਸ ਨਾਲ ਮੈਨੂੰ ਭਵਿੱਖ 'ਚ ਹੋਰ ਮਿਹਨਤ ਨਾਲ ਆਪਣੇ ਕੰਮ ਨੂੰ ਕਰਨ ਦੀ ਸ਼ਕਤੀ ਮਿਲੀ ਹੈ, ਜਿਸ ਨਾਲ ਮੇਰੇ ਅਧਿਆਪਕਾਂ, ਕਾਲਜ ਤੇ ਮੇਰੇ ਪੰਜਾਬ ਨੂੰ ਮੇਰੇ 'ਤੇ ਮਾਣ ਮਹਿਸੂਸ ਹੋਵੇਗਾ।''
ਦੱਸ ਦੇਈਏ ਕਿ ਬੈਨੇਟ ਦੋਸਾਂਝ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਕਿਹਾ, ''ਮੈਂ ਜਲਦ ਹੀ ਆਪਣੇ ਨਵੇਂ ਗੀਤ 'ਸੀਰੀਅਸ' ਨਾਲ ਪਰਦੇ 'ਤੇ ਨਜ਼ਰ ਆਉਣ ਵਾਲਾ ਹਾਂ। ਮੇਰਾ ਇਹ ਗੀਤ ਨੌਜਵਾਨਾਂ ਨੂੰ ਸਮਰਪਿਤ ਹੋਵੇਗਾ। ਇਹ ਗੀਤ ਅਗਲੇ ਮਹੀਨੇ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਦੀ ਪਸੰਦ 'ਤੇ ਖਰਾ ਉਤਰੇਗਾ।''
ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਜੋਸ਼ ਨਾਲ 'ਕਾਰਨੀਵਾਲ' ਈਵੈਂਟ 'ਚ ਹਿੱਸਾ ਲਿਆ। ਵੱਖ-ਵੱਖ ਸਮਾਗਮਾਂ 'ਚ ਭਾਗ ਲੈਣ ਵਾਲੇ 16 ਵਿਦਿਆਰਥੀਆਂ ਦੀ ਬੈਨੇਟ ਨੇ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਸੁਚਰੇਤਾ ਨੇ ਕਿਹਾ ਕਿ 'ਪ੍ਰਤਿਭਾ ਹੰਟ' ਪ੍ਰੋਗਰਾਮ ਨਾ ਸਿਰਫ ਉਭਰ ਰਹੇ ਸਿਤਾਰਿਆਂ 'ਚ ਵਿਲੱਖਣ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ ਸਗੋਂ ਉਨ੍ਹਾਂ ਨੂੰ ਉਸੇ ਤਰੀਕੇ ਨਾਲ ਤਿਆਰ ਵੀ ਕਰਦਾ ਹੈ, ਜੋ ਇਕੋ ਦਿਸ਼ਾ 'ਚ ਆਪਣੇ ਸ਼ਾਨਦਾਰ ਕਰੀਅਰ ਲਈ ਇਕ ਤੌਹੀਨ ਸਾਬਿਤ ਹੁੰਦੇ ਹਨ।


Tags: Bannet DosanjhRising StarApeejay CollegeSeriousPrincipal Dr SucharitaTalent Hunt Carnival

Edited By

Sunita

Sunita is News Editor at Jagbani.