FacebookTwitterg+Mail

ਟਵਿਟਰ 'ਤੇ ਟਰੈਂਡ 'ਚ ਆਇਆ #BanNetflixInIndia

bannetflixinindia trends
07 September, 2019 11:03:24 AM

ਨਵੀਂ ਦਿੱਲੀ (ਬਿਊਰੋ) : ਨੈੱਟਫਲਿਕਸ ਇੰਡੀਆ 'ਤੇ ਆਉਣ ਵਾਲੀ ਸੀਰੀਜ਼ ਨੂੰ ਲੈ ਕੇ ਨੌਜਵਾਨਾਂ 'ਚ ਕਾਫੀ ਕ੍ਰੇਜ਼ ਰਹਿੰਦਾ ਹੈ ਪਰ ਹਾਲ ਹੀ 'ਚ ਸ਼ਿਵਸੇਨਾ ਨੇਤਾ ਰਮੇਸ਼ ਸੋਲੰਕੀ ਨੇ ਨੈੱਟਫਲਿਕਸ ਇੰਡੀਆ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੈੱਟਫਲਿਕਸ ਇੰਡੀਆ ਖਿਲਾਫ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸ਼ਿਕਾਇਤ ਵੀ ਦਰਜ ਕਰਵਾਈ ਹੈ।


ਇਸ ਗੱਲ ਦੀ ਜਾਣਕਾਰੀ ਖੁਦ ਰਮੇਸ਼ ਸੋਲੰਕੀ ਨੇ ਟਵੀਟ ਕਰਕੇ ਦਿੱਤੀ ਹੈ। ਰਮੇਸ਼ ਸੋਲੰਕੀ ਨੇ ਆਪਣੇ ਟਵੀਟ 'ਚ ਨੈੱਟਫਲਿਕਸ ਇੰਡੀਆ ਨੂੰ ਬੈਨ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ''ਹਿੰਦੂ ਕੋਈ ਡੋਰਮੈਟ ਨਹੀਂ ਹੈ।'' ਨੈੱਟਫਲਿਕਸ ਇੰਡੀਆ ਨੂੰ ਲੈ ਕੇ ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਨੈੱਟਫਲਿਕਸ ਇੰਡੀਆ 'ਤੇ ਰਮੇਸ਼ ਨੇ ਹਿੰਦੂ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਲਗਾਇਆ ਹੈ।

 

ਇਸ ਟਵੀਟ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਨੈੱਟਫਲਿਕਸ ਇੰਡੀਆ ਖਿਲਾਫ ਦਰਜ ਕਰਵਾਈ ਸ਼ਿਕਾਇਤ ਬਾਰੇ ਜਾਣਕਾਰੀ ਦਿੱਤੀ। ਇਸ 'ਚ ਉਨ੍ਹਾਂ ਨੇ ਲਿਖਿਆ, ''ਹਿੰਦੂਆਂ ਦਾ ਅਪਮਾਨ ਕਰਨ ਦੇ ਲਈ ਨੈੱਟਫਲਿਕਸ ਇੰਡੀਆ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।''


ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਤੇ ਤੇਜਿੰਦਰਪਾਲ ਸਿੰਘ ਬੱਗਾ ਨੇ ਵੀ ਅਨੁਰਾਗ ਕਸ਼ਅਪ 'ਤੇ 'ਸੈਕਰੇਡ ਗੇਮਸ' ਰਾਹੀਂ ਹਿੰਦੂ ਅਤੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਸੀ। ਇਸ ਮਾਮਲੇ ਨੂੰ ਲੈ ਕੇ ਤੇਜਿੰਦਰਪਾਲ ਸਿੰਘ ਨੇ ਅਨੁਰਾਗ ਕਸ਼ਅਪ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।


Tags: Ban Net flixIn IndiaTrendsShiv Senar Ramesh Solanki

Edited By

Sunita

Sunita is News Editor at Jagbani.