ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਦੀ ਕੰਪਨੀ ਨੇ ਨੈੱਟਫਲਿਕਸ ਲਈ 'ਬਾਰਡ ਆਫ ਬਲੱਡ' ਨਾਮ ਦੀ ਸੀਰੀਜ਼ ਤਿਆਰ ਕੀਤੀ ਹੈ। ਇਹ ਸੀਰੀਜ਼ 27 ਸਤੰਬਰ ਨੂੰ ਰਿਲੀਜ਼ ਹੋਣੀ ਹੈ। ਹਾਲ ਹੀ 'ਚ ਸ਼ਾਹਰੁਖ ਖਾਨ ਨੇ ਜਾਸੂਸੀ 'ਤੇ ਆਧਾਰਿਤ ਵੈੱਬ ਸੀਰੀਜ਼ 'ਬਾਰਡ ਆਫ ਬਲੱਡ' ਦਾ ਟਰੇਲਰ ਸ਼ੇਅਰ ਕੀਤਾ ਸੀ, ਜਿਸ ਨੂੰ ਕੋਟ ਕਰਦੇ ਹੋਏ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਅਭਿਨੇਤਾ 'ਤੇ ਜ਼ਬਰਦਸਤੀ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਆਪਣੇ ਨਾਲ ਸੁਰ ਨਾਲ ਸੁਰ ਮਿਲਾਉਣ ਦੀ ਨਸੀਹਤ ਦਿੱਤੀ ਹੈ।
ਦਰਅਸਲ ਗਫੂਰ ਨੇ ਉਨ੍ਹਾਂ ਨੂੰ ਆਪਣੇ ਟਵੀਟ ਵਿਚ ਲਿਖਿਆ,''ਸ਼ਾਹਰੁਖ ਤੁਸੀਂ ਬਾਲੀਵੁੱਡ ਸਿੰਡ੍ਰੋਮ ਵਿਚ ਹੋ। ਅਸਲੀਅਤ ਜਾਣਨ ਲਈ ਰਾਅ ਦੇ ਜਾਸੂਸ ਕੁਲਭੂਸ਼ਨ ਜਾਧਵ, ਵਿੰਗ ਕਮਾਂਡਰ ਅਭਿਨੰਦਨ ਅਤੇ 27 ਫਰਵਰੀ 2019 ਨੂੰ ਦੇਖੋ।'' ਸਗੋਂ ਤੁਹਾਨੂੰ ਭਾਰਤ ਅਧੀਨ ਕਸ਼ਮੀਰ ਵਿਚ ਹੋ ਰਹੇ ਅੱਤਿਆਚਾਰਾਂ ਖਿਲਾਫ ਬੋਲਣਾ ਚਾਹੀਦਾ ਹੈ, ਜੋ ਆਰ. ਐੱਸ. ਐੱਸ. ਦੇ ਨਾਜ਼ੀਵਾਦੀ ਹਿੰਦੂਤਵ ਕਾਰਨ ਵਧ ਰਿਹਾ ਹੈ।
ਦੱਸ ਦੇਈਏ ਕਿ ਟਰੇਲਰ 'ਚ ਜ਼ਾਹਿਰ ਹੁੰਦਾ ਹੈ ਕਿ 'ਬਾਰਡ ਆਫ ਬਲੱਡ' 'ਚ ਅਜਿਹੇ ਤਿਨ ਭਾਰਤੀ ਜਾਸੂਸਾਂ ਦੀ ਕਹਾਣੀ ਹੈ ਜੋ ਇਕ ਰੈਸਕਿਊ ਮਿਸ਼ਨ (ਕਿਸੇ ਨੂੰ ਬਣਾਉਣ ਦੇ ਮਿਸ਼ਨ) 'ਤੇ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ 'ਚ ਜਾਂਦੇ ਹਨ। ਟਰੇਲਰ 'ਚ ਇਸ ਨੂੰ 'ਸੁਸਾਇਡ ਮਿਸ਼ਨ' ਦੱਸਿਆ ਗਿਆ ਹੈ। ਆਫਿਸ ਗਫੂਰ ਨੇ ਇਸ ਨੂੰ ਲੈ ਕੇ ਟਵੀਟ ਕੀਤਾ ਤੇ ਸ਼ਾਹਰੁਖ ਖਾਨ ਨੂੰ 'ਸੱਚ ਦੇਖਣ' ਦੀ ਨਸੀਹਤ ਦਿੱਤੀ ਹੈ।