FacebookTwitterg+Mail

Film Review : 'ਬਰੇਲੀ ਕੀ ਬਰਫੀ'

bareilly ki barfi
18 August, 2017 12:56:32 PM

ਮੁੰਬਈ—  'ਬਰੇਲੀ ਕੀ ਬਰਫੀ' ਅੱਜ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਸਟਾਰ ਕਾਸਟ ਦੀ ਗੱਲ ਕਰੀਏ ਤਾਂ ਰਾਜਕੁਮਾਰ ਰਾਓ, ਆਯੁਸ਼ਮਾਨ ਖੁਰਾਨਾ, ਕ੍ਰਿਤੀ ਸੈਨਨ, ਪੰਕਜ ਤਿਰਪਾਠੀ, ਸੀਮਾ ਪਾਹਵਾ ਅਹਿਮ ਭੂਮਿਕਾ ਨਿਭਾਉਂਦੇ ਦਿਖ ਰਹੇ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਮਿਲਿਆ ਹੈ।
ਕਹਾਣੀ
ਇਹ ਕਹਾਣੀ ਬਰੇਲੀ ਦੇ ਰਹਿਣ ਵਾਲੇ ਮਿਸ਼ਰਾ ਪਰਿਵਾਰ ਜਿਸ 'ਚ ਬਿੱਟੀ (ਕ੍ਰਿਤੀ ਸੈਨਨ) ਆਪਣੀ ਮਾਂ (ਸੀਮਾ ਪਾਹਵਾ) ਨਾਲ ਰਹਿੰਦੀ ਹੈ। ਬਿੱਟੀ ਦੇ ਮਾਤਾ-ਪਿਤਾ ਉਸਦਾ ਵਿਆਹ ਕਰਨਾ ਚਾਹੁੰਦੇ ਹਨ ਪਰ ਲੜਕੇ ਵਾਲਿਆਂ ਵਲੋਂ ਬਾਰ-ਬਾਰ ਅਜੀਬ ਜਿਹੇ ਸਵਾਲ ਪੁੱਛੇ ਜਾਣ ਦੀ ਵਜ੍ਹਾ ਨਾਲ ਬਿੱਟੀ ਘਰ ਤੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ। ਇਸ ਦੌਰਾਨ ਹੀ ਉਸਦੇ ਹੱਥ ਬਰੇਲੀ ਦੀ ਬਰਫੀ ਨਾਮਕ ਕਿਤਾਬ ਲੱਗਦੀ ਹੈ ਅਤੇ ਉਸ ਦੇ ਲੇਖਕ ਪ੍ਰੀਤਮ ਵਿਦਰੋਹੀ (ਰਾਜਕੁਮਾਰ ਰਾਓ) ਨਾਲ ਮੰਨ ਹੀ ਮੰਨ 'ਚ ਪਿਆਰ ਹੋ ਜਾਂਦਾ ਹੈ। ਫਿਲਮ ਪ੍ਰੀਤਮ ਦੀ ਤਲਾਸ਼ 'ਚ ਬਿੱਟੀ ਦੀ ਮੁਲਾਕਾਤ ਪ੍ਰਿਟਿੰਗ ਪ੍ਰੈਸ ਦੇ ਮਾਲਕ ਚਿਰਾਗ ਦੁਬੇ (ਆਯੁਸ਼ਮਾਨ ਖੁਰਾਨਾ) ਨਾਲ ਹੁੰਦੀ ਹੈ। ਇਸ ਮੇਲ ਜੋਲ ਨਾਲ ਕਹਾਣੀ ਅੱਗੇ ਵੱਧਦੀ ਹੈ ਜਿਸ ਤਰ੍ਹਾਂ ਕਿ ਟਰੇਲਰ ਤੋਂ ਜ਼ਾਹਿਰ ਹੁੰਦਾ ਹੈ ਲਵ ਟਰੇਂਗਲ ਬਣਦਾ ਹੈ। ਇਸ ਤੋਂ ਇਲਾਵਾ ਫਿਲਮ ਦੇ ਡਾਇਲਗਜ਼ ਦੀ ਖਾਸ ਤੌਰ 'ਤੇ ਕਾਫੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ ਜੋ ਲਗਾਤਾਰ ਪ੍ਰਸ਼ੰਸਕਾਂ ਨੂੰ ਹਸਾਉਂਦੇ ਹਨ। ਉੱਥੇ ਹੀ ਕ੍ਰਿਤੀ ਬਿਲਕੁਲ ਵਖਰੇ ਅੰਦਾਜ਼ 'ਚ ਨਜ਼ਰ ਆਉਂਦੀ ਹੈ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੂੰ ਵੱਖਰੀ ਤਰ੍ਹਾਂ ਦੇ ਕਿਰਦਾਰਾਂ ਲਈ ਚੁਣਿਆ ਜਾਵੇਗਾ। ਹਾਲਾਕਿ ਕਈ ਜਗ੍ਹਾ 'ਚ ਉਹ ਕੰਗਣਾ ਰਣੌਤ ਨੂੰ ਕਾਪੀ ਕਰਦੀ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਬਾਕੀ ਦੀ ਕਹਾਣੀ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਪਤਾ ਲੱਗੇਗੀ।
ਮਿਊਜ਼ਿਕ
ਜਿੱਥੇ ਤਕ ਗੀਤਾਂ ਦੀ ਗੱਲ ਕਰੀਏ ਤਾਂ ਫਿਲਮ ਦਾ ਸੰਗੀਤ ਕਾਫੀ ਹੱਦ ਤਕ ਠੀਕ ਹੈ ਅਤੇ ਖਾਸ ਤੌਰ 'ਤੇ ਸਵੀਟੀ ਤੇਰਾ... ਇਹ ਗੀਤ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਹਿੱਟ ਸੀ। ਇਸ ਤੋਂ ਇਲਾਵਾ ਟਵਿਸਟ ਕਮਰਿਆ ਕੀ... ਸੁਣਨੇ ਲਾਈਕ ਹੈ।
ਕਮਜ਼ੋਰ ਕੜੀਆਂ
ਬਰੇਲੀ ਕੀ ਬਰਫੀ ਦਾ ਕਲਾਈਮੈਕਸ ਕਾਫੀ ਪ੍ਰੇਡਿਕਟੇਬਲ ਹੈ। ਇਸਨੂੰ ਹੋਰ ਜ਼ਿਆਦਾ ਨਿਖਾਰਿਆ ਜਾ ਸਕਦਾ ਸੀ। ਦੂਜੇ ਹਿੱਸੇ 'ਚ ਫਿਲਮ ਥੋੜਾ ਬੋਰ ਕਰਦੀ ਹੈ।
ਬਜ਼ਟ
ਫਿਲਮ ਦਾ ਬਜ਼ਟ 20 ਤੋਂ 25 ਕਰੋੜ ਦੱਸਿਆ ਜਾ ਰਿਹਾ ਹੈ ਅਤੇ ਨਾਲ ਹੀ 'ਟਾਇਲੇਟ ਏਕ ਪ੍ਰੇਮ ਕਥਾ' ਪਹਿਲਾਂ ਤੋਂ ਹੀ ਸਿਨੇਮਾਘਰਾਂ 'ਚ ਧਮਾਲਾਂ ਪਾ ਰਹੀ ਹੈ ਪਰ 'ਬਾਹੂਬਲੀ' ਵਰਗੀ ਫਿਲਮਾਂ ਦੇ ਡਿਸਟ੍ਰੀਬਿਊਟਰ ਅਨਿਲ ਥੜਾਨੀ ਦੇ ਹੋਣ ਵੀ ਵਜ੍ਹਾ ਕਰਕੇ ਫਿਲਮ ਨੂੰ ਚੰਗੀ ਰਿਲੀਜ਼ ਮਿਲਣ ਦੀ ਉਮੀਦ ਹੈ।


Tags: Bareilly Ki Barfi Ayushmann Khurrana Kriti Sanon Rajkummar Rao Bareilly Ki Barfi Film Review ਬਰੇਲੀ ਕੀ ਬਰਫੀ ਆਯੁਸ਼ਮਾਨ ਖੁਰਾਨਾ