FacebookTwitterg+Mail

ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਬਰਿੰਦਰ ਢਪਈ-ਦਿਲਪ੍ਰੀਤ ਵਿਰਕ ਦਾ ਗੀਤ 'ਨਾਲ ਬੈਠੇ ਯਾਰ' (ਵੀਡੀਓ)

barinder dhapai and dilpreet virk new song naal baithe yaar out now
06 June, 2020 12:45:29 PM

ਜਲੰਧਰ (ਬਿਊਰੋ) — 'ਗੇਮ ਪਾ ਗਿਆ', 'ਅੱਕੜ ਬੱਕੜ' ਅਤੇ '2 ਨੰਬਰੀ' ਵਰਗੇ ਗੀਤਾਂ ਨਾਲ ਦਰਸ਼ਕਾਂ 'ਚ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਬਰਿੰਦਰ ਢਪਈ ਮੁੜ ਆਪਣੇ ਨਵੇਂ ਗੀਤ 'ਨਾਲ ਬੈਠੇ ਯਾਰ' ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਹਮੇਸ਼ਾ ਵਾਂਗ ਇਸ ਗੀਤ 'ਚ ਵੀ ਉਨ੍ਹਾਂ ਦਾ ਸਾਥ ਦਿਲਪ੍ਰੀਤ ਵਿਰਕ ਨੇ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਇਕੱਠੇ ਕਈ ਗੀਤਾਂ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਜੇ ਗੱਲ ਕਰੀਏ ਉਨ੍ਹਾਂ ਦੇ ਗੀਤ 'ਨਾਲ ਬੈਠੇ ਯਾਰ' ਦੀ ਤਾਂ ਇਸ ਦੇ ਬੋਲ ਵਿਸ਼ ਕਿੰਗ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ  ਦਾ ਸੰਗੀਤ 'Mysteriuos Boyz' ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਬਰਿੰਦਰ ਢਪਈ ਹਨ, ਜਿਸ ਨੂੰ ਕੰਪੋਜ਼ ਗੁਰਜੰਟ ਜੰਟੀ ਨੇ ਕੀਤਾ ਹੈ। ਦੱਸ ਦਈਏ ਕਿ 3 ਮਿੰਟ 34 ਸਕਿੰਟ ਦੀ ਵੀਡੀਓ 'ਚ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਨੇ ਸਿਰਫ ਯਾਰਾਂ ਅਤੇ ਮਹਿੰਗੀਆਂ ਗੱਡੀਆਂ ਦੀ ਹੀ ਗੱਲ ਕੀਤੀ ਹੈ। ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਗੀਤ 'ਨਾਲ ਬੈਠੇ ਯਾਰ' ਦਾ ਵੀਡੀਓ

ਦੱਸਣਯੋਗ ਹੈ ਕਿ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਦੀ ਜੋੜੀ ਇਸ ਤੋਂ ਪਹਿਲਾਂ ਵੀ ਕਈ ਗੀਤ ਸਰੋਤਿਆਂ ਦੀ ਝੋਲੀ 'ਚ ਪਾ ਚੁੱਕੇ ਹਨ, ਜਿਨ੍ਹਾਂ 'ਚ 'ਗੇਮ ਪਾ ਗਿਆ', 'ਅੱਕੜ ਬੱਕੜ', 'ਕੌਫੀ ਵਾਲੇ ਮੱਗ', 'ਗੱਡੀ ਤੇ ਗਲਾਸ' ਅਤੇ 'ਵੈਲੀ ਜੱਟ' ਵਰਗੇ ਗੀਤ ਸ਼ਾਮਲ ਹਨ। ਜਿਵੇਂ ਕੀ ਸਭ ਨੂੰ ਪਤਾ ਹੀ ਹੈ ਕਿ ਇਨ੍ਹੀਂ ਦਿਨੀਂ ਦੇਸ਼ ਭਰ ਨੂੰ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਘੇਰਿਆ ਹੋਇਆ ਹੈ। ਅਜਿਹੇ ਔਖੇ ਸਮੇਂ 'ਚ ਕਲਾਕਾਰ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਹੌਂਸਲਾ ਦੇ ਰਹੇ ਹਨ ਅਤੇ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਹਨ ਕਿ ਇਹ ਨਾਮੁਰਾਦ ਬੀਮਾਰੀ ਜਲਦ ਹੀ ਖਤਮ ਹੋ ਜਾਵੇ। ਇਸੇ ਨੂੰ ਮੁੱਖ ਰੱਖਦਿਆਂ ਬਰਿੰਦਰ ਢਪਈ ਤੇ ਦਿਲਪ੍ਰਤੀ ਵਿਰਕ ਦਾ ਧਾਰਮਿਕ ਗੀਤ 'ਕਲਯੁੱਗ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।  


Tags: Naal Baithe YaarNew SongBarinder DhapaiDilpreet VirkMysteriuos BoyzPunjabi Singer

About The Author

sunita

sunita is content editor at Punjab Kesari