FacebookTwitterg+Mail

'ਸੁਪਰ 30' ਦੇ ਗੀਤ 'ਬਸੰਤੀ ਨੋ ਡਾਂਸ' 'ਚ ਵਿਦਿਆਰਥੀਆਂ ਨਾਲ ਜਸ਼ਨ ਮਨਾਉਂਦੇ ਨਜ਼ਰ ਆਏ ਰਿਤਿਕ ਰੌਸ਼ਨ

basanti no dance song out now
29 June, 2019 05:09:45 PM

ਮੁੰਬਈ (ਬਿਊਰੋ)— 'ਸੁਪਰ 30' ਤੋਂ ਹੁਣ ਤਕ ਰੋਮਾਂਟਿਕ ਤੇ ਮਜ਼ੇਦਾਰ ਗੀਤਾਂ ਨਾਲ ਮਨੋਰੰਜਨ ਕਰਨ ਤੋਂ ਬਾਅਦ ਰਿਤਿਕ ਰੌਸ਼ਨ ਨੇ ਹੋਲੀ ਦੇ ਬੈਕਗਰਾਊਂਡ 'ਤੇ ਫਿਲਮਾਇਆ ਨਵਾਂ ਗੀਤ 'ਬਸੰਤੀ ਨੋ ਡਾਂਸ' ਰਿਲੀਜ਼ ਕੀਤਾ ਹੈ। ਇਹ ਇਕ ਪ੍ਰੇਰਕ ਗੀਤ ਹੈ, ਜੋ ਤੁਹਾਨੂੰ ਸਿਖਾਉਂਦਾ ਹੈ ਕਿ ਕੋਈ ਵੀ ਭਾਸ਼ਾ ਤੁਹਾਡੀ ਸਮਰੱਥਾ ਤੈਅ ਨਹੀਂ ਕਰ ਸਕਦੀ ਹੈ।

ਇਸ ਗੀਤ 'ਚ ਭਾਸ਼ਾ ਦੀਆਂ ਰੁਕਾਵਟਾਂ ਨਾਲ ਨਜਿੱਠਦਿਆਂ ਸਾਰੇ ਵਿਦਿਆਰਥੀ ਇਕ ਨਾਟਕ ਪੇਸ਼ ਕਰਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ, ਇਸ ਮੌਕੇ ਸਾਰੇ ਵਿਦਿਆਰਥੀ ਹੋਲੀ ਦੇ ਤਿਉਹਾਰ ਮੌਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ 'ਚ ਉਨ੍ਹਾਂ ਦੇ ਗੁਰੂ ਰਿਤਿਕ ਰੌਸ਼ਨ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ।

ਰਿਤਿਕ ਰੌਸ਼ਨ ਨੇ ਫਿਲਮ ਦੇ ਇਸ ਮਹੱਤਵਪੂਰਨ ਗੀਤ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਲਿਖਿਆ, 'ਅੰਗਰੇਜ਼ੀ ਦਾ ਡਰ ਹਟਾਓ ਕਿਉਂਕਿ ਅਜਿਹੇ ਬਹੁਤ ਸਾਰੇ ਦਰਵਾਜ਼ੇ ਹਨ ਦੁਨੀਆ 'ਚ, ਜੋ ਸਿਰਫ ਇਸ ਲਈ ਨਹੀਂ ਖੁੱਲ੍ਹਦੇ ਕਿਉਂਕਿ ਲੋਕ 'May I come in' ਨਹੀਂ ਕਹਿ ਪਾਉਂਦੇ।#Super30 #July12 #BasantiNoDance @super30film'


Tags: Basanti No DanceHrithik RoshanSuper 30Mrunal ThakurAjay AtulAmitabh Bhattacharyaਸੁਪਰ 30ਰਿਤਿਕ ਰੌਸ਼ਨ

Edited By

Rahul Singh

Rahul Singh is News Editor at Jagbani.