FacebookTwitterg+Mail

ਦਿੱਲੀ ਦਹਿਲਾਉਣ ਵਾਲੇ ਐਨਕਾਊਂਟਰ ਦਾ ਸੱਚ ਦੱਸੇਗੀ ‘ਬਾਟਲਾ ਹਾਊਸ’

batla house interview
10 August, 2019 09:28:05 AM

19 ਸਤੰਬਰ 2008 ਨੂੰ ਚਰਚਾ ’ਚ ਆਏ ਬਾਟਲਾ ਹਾਊਸ ਐਨਕਾਊਂਟਰ ਨੇ ਦਿੱਲੀ ਦੇ ਨਾਲ-ਨਾਲ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ। ਇਸ ਐਨਕਾਊਂਟਰ ’ਚ ਜਿਥੇ ਦੋ ਅੱਤਵਾਦੀ ਢੇਰ ਹੋਏ, ਉਥੇ ਮੁਕਾਬਲੇ ਦੀ ਅਗਵਾਈ ਕਰ ਰਹੇ ਐਨਕਾਊਂਟਰ ਸਪੈਸ਼ਲਿਸਟ ਅਤੇ ਦਿੱਲੀ ਪੁਲਸ ਇੰਸਪੈਕਟਰ ਮੋਹਨ ਚੰਦ ਸ਼ਰਮਾ ਵੀ ਇਸ ’ਚ ਸ਼ਹੀਦ ਹੋ ਗਏ। ਇਸ ਐਨਕਾਊਂਟਰ ਨੇ ਬਹੁਤ ਸਾਰੀ ਕੰਟ੍ਰੋਵਰਸੀ ਅਤੇ ਬਹੁਤ ਸਾਰੇ ਸਵਾਲਾਂ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਜਵਾਬ ਘਟਨਾ ਦੇ 11 ਸਾਲ ਬਾਅਦ ਵੀ ਨਹੀਂ ਦਿੱਤੇ ਜਾ ਸਕੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਅਤੇ ਐਨਕਾਊਂਟਰ ਦਾ ਸੱਚ ਲੋਕਾਂ ਦੇ ਸਾਹਮਣੇ ਰੱਖਣ ਆ ਰਹੀ ਫਿਲਮ ‘ਬਾਟਲਾ ਹਾਊਸ’। ਸੱਚੀ ਘਟਨਾ ’ਤੇ ਅਧਾਰਿਤ ਇਸ ਫਿਲਮ ’ਚ ਜਾਨ ਅਬ੍ਰਾਹਮ ਅਤੇ ਮ੍ਰਿਣਾਲ ਠਾਕੁਰ ਲੀਡ ਰੋਲ ਨਿਭਾ ਰਹੇ ਹਨ। ਇਨ੍ਹਾਂ ਦੇ ਨਾਲ ਭੋਜਪੁਰੀ ਐਕਟਰ ਰਵੀ ਕਿਸ਼ਨ ਵੀ ਫਿਲਮ ’ਚ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ। 15 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ 'ਕਲ ਹੋ ਨਾ ਹੋ' ਵਰਗੀ ਰੋਮਾਂਟਿਕ ਅਤੇ 'ਡੀ ਡੇ' ਵਰਗੀ ਕ੍ਰਾਈਮ ਥ੍ਰਿਲਰ ਫਿਲਮ ਦੇ ਚੁੱਕੇ ਨਿਰਦੇਸ਼ਕ ਨਿਖਿਲ ਅਡਵਾਨੀ ਨੇ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਜਾਨ, ਮ੍ਰਿਣਾਲ, ਨਿਖਿਲ, ਭੂਸ਼ਣ ਅਤੇ ਮਧੂ ਨੇ ਪੰਜਾਬ ਕੇਸਰੀ/ਨਵੋਦਯਾ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...

ਮਿਸ਼ਨ ਮੰਗਲ ਦੀ ਰਿਲੀਜ਼ ਡੇਟ ਨਾਲ ਨਹੀਂ ਕੋਈ ਪ੍ਰੇਸ਼ਾਨੀ : ਮਧੂ ਭੋਜਵਾਨੀ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਡੀ ਫਿਲਮ ਦੀ ਰਿਲੀਜ਼ ਡੇਟ ਕਿਸੇ ਦੂਸਰੀ ਵੱਡੀ ਫਿਲਮ ਨਾਲ ਕਲੈਸ਼ ਕਰ ਰਹੀ ਹੈ। ਅਜਿਹਾ ਇਕ ਵਾਰ ਪਹਿਲਾਂ ਵੀ ਹੋ ਚੁੱਕਾ ਹੈ ਅਤੇ ਸਾਡੀ ਟੀਮ ਨੂੰ ਹੁਣ ਆਦਤ ਹੋ ਚੁੱਕੀ ਹੈ ਕਲੈਸ਼ ਕਰਨ ਦੀ। ਮੇਰਾ ਮੰਨਣਾ ਹੈ ਕਿ ਜਦੋਂ ਤਕ ਤੁਸੀਂ ਆਪਣੀ ਫਿਲਮ ਨਾਲ ਈਮਾਨਦਾਰ ਹੋ ਅਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਆਡੀਅੰਸ ਦੇ ਸਾਹਮਣੇ ਇਕ ਚੰਗੀ ਫਿਲਮ ਰੱਖੀ ਹੈ ਤਾਂ ਆਡੀਅੰਸ ਤੁਹਾਡੇ ਕੋਲ ਆਉਂਦੀ ਹੈ।

ਫਿਰ ਇਕ ਡਿਬੇਟ ਨੂੰ ਜਨਮ ਦੇਵੇਗੀ ਇਹ ਫਿਲਮ : ਜਾਨ ਅਬ੍ਰਾਹਮ

ਮੈਨੂੰ ਨਹੀਂ ਪਤਾ ਕਿ ਅਸੀਂ ਫਿਲਮ ਨਾਲ ਇਨਸਾਫ ਕੀਤਾ ਹੈ ਜਾਂ ਨਹੀਂ ਪਰ ਮੇਰੇ ਹਿਸਾਬ ਨਾਲ ਇਹ ਫਿਲਮ ਡਿਬੇਟ ਨੂੰ ਜਨਮ ਜ਼ਰੂਰ ਦੇਵੇਗੀ ਜੋ ਕਿ ਕਿਸੇ ਵੀ ਫਿਲਮ ਨੂੰ ਦੇਖਣ ਤੋਂ ਬਾਅਦ ਬਹੁਤ ਜ਼ਰੂਰੀ ਹੁੰਦਾ ਹੈ। ਜਿਸ ਤਰ੍ਹਾਂ ਖਰਾਬ ਫਿਲਮ ਬਣਾਉਣ ’ਤੇ ਲੋਕ ਤੁਹਾਨੂੰ ਟ੍ਰੋਲ ਕਰਦੇ ਹਨ, ਉਸੇ ਤਰ੍ਹਾਂ ਚੰਗੀ ਫਿਲਮ ਬਣਾਉਣ ’ਤੇ ਡਿਬੇਟ ਹੋਣੀ ਚਾਹੀਦੀ ਹੈ। ਜੇਕਰ ਇਸ ਫਿਲਮ ਤੋਂ ਬਾਅਦ ਡਿਬੇਟ ਸ਼ੁਰੂ ਹੁੰਦੀ ਹੈ ਤਾਂ ਉਹ ਸਾਨੂੰ ਇਸ ਤਰ੍ਹਾਂ ਦੀ ਫਿਲਮ ਬਣਾਉਣ ਲਈ ਹੋਰ ਵੀ ਉਤਸ਼ਾਹਿਤ ਕਰੇਗੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਇਕ ਕਮਰਸ਼ੀਅਲ ਫਿਲਮ ਹੈ, ਜਿਸ ’ਚ ਸੱਚਾਈ, ਗਾਣੇ, ਡਰਾਮਾ, ਇਮੋਸ਼ਨ ਅਤੇ ਰੋਮਾਂਸ ਸਭ ਕੁਝ ਦੇਖਣ ਨੂੰ ਮਿਲੇਗਾ।

ਕਿਰਦਾਰ ਦੇ ਲਈ ਸੰਜੀਵ ਕੁਮਾਰ ਯਾਦਵ ਨਾਲ ਮੁਲਾਕਾਤ

ਮੇਰੇ ਕੋਲ ਜਦੋਂ ਇਹ ਫਿਲਮ ਆਈ ਤਾਂ ਮੈਂ ਇਸ ਨੂੰ ਇਕ ਐਕਟਰ ਦੇ ਤੌਰ ’ਤੇ ਦੇਖਿਆ। ਇਸ ਦੀ ਸਕ੍ਰਿਪਟ ਮੈਨੂੰ ਕਾਫੀ ਦਿਲਚਸਪ ਲੱਗੀ। ਭਾਵੇਂ ਹੀ ਇਹ 11 ਸਾਲ ਪਹਿਲਾਂ ਦੀ ਗੱਲ ਹੈ ਪਰ ਅੱਜ ਵੀ ਇਹ ਇਕ ਚਲੰਤ ਮੁੱਦਾ ਹੈ। ਆਪਣੇ ਕਿਰਦਾਰ ਲਈ ਮੈਂ ਸੰਜੀਵ ਕੁਮਾਰ ਯਾਦਵ ਨਾਲ ਮੁਲਾਕਾਤ ਕੀਤੀ। ਮੈਂ ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਦਰਮਿਆਨ ਵਿਅਕਤੀਗਤ ਸਬੰਧ ਨੂੰ ਸਮਝਿਆ, ਉਨ੍ਹਾਂ ਨਾਲ ਸਮਾਂ ਬਿਤਾਇਆ। ਇਸ ਦੌਰਾਨ ਮੈਂ ਉਨ੍ਹਾਂ ਬਾਰੇ ਬਹੁਤ ਕੁਝ ਜਾਣਿਆ ਅਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ।

ਸਾਹਮਣੇ ਲਿਆਉਣਾ ਚਾਹੁੰਦਾ ਹਾਂ ਬਾਟਲਾ ਹਾਊਸ ਐਨਕਾਊਂਟਰ ਦਾ ਸੱਚ : ਨਿਖਿਲ ਅਡਵਾਨੀ

ਬਾਟਲਾ ਹਾਊਸ ਵਰਗੀ ਫਿਲਮ ਮੈਂ ਇਸ ਲਈ ਬਣਾਉਣਾ ਚਾਹੁੰਦਾ ਹਾਂ ਕਿ ਬਾਟਲਾ ਹਾਊਸ ਐਨਕਾਊਂਟਰ ਦੌਰਾਨ ਕਾਫੀ ਜਜਮੈਂਟ ਕੀਤੇ ਗਏ, ਇਸ ਆਪ੍ਰੇਸ਼ਨ ਦੀ ਵਜ੍ਹਾ ’ਤੇ ਸ਼ੱਕ ਕੀਤਾ ਗਿਆ। ਅਸੀਂ ਭੁੱਲ ਗਏ ਕਿ ਇਹ ਸੱਚਾਈ ਲੋਕਾਂ ਨਾਲ ਜੁੜੀ ਹੈ, ਇਕ ਪੁਲਸ ਅਫਸਰ ਜਿਨ੍ਹਾਂ ਨੂੰ ਪ੍ਰੈਸੀਡੈਂਟ ਗੈਲੈਂਟਰੀ ਐਵਾਰਡ ਦੇ 6 ਮੈਡਲ ਮਿਲ ਚੁੱਕੇ ਸਨ, ਇਕ ਪਲ ’ਚ ਉਹ ਕਾਤਲ ਬਣ ਗਿਆ। ਉਹ ਸਟੂਡੈਂਟ ਇਕ ਪਲ ’ਚ ਅੱਤਵਾਦੀ ਬਣ ਗਏ। ਬਾਟਲਾ ਹਾਊਸ ਐਨਕਾਊਂਟਰ ਤੋਂ ਬਾਅਦ ਜੋ ਆਵਾਜ਼ਾਂ ਉੱਠੀਆਂ ਫਿਰ ਭਾਵੇਂ ਉਹ ਪ੍ਰੋਟੈਸਟਰਸ ਦੀਆਂ ਹੋਣ, ਸਟੂਡੈਂਟ ਦੀਆਂ ਹੋਣ, ਪੁਲਸ ਦੀਆਂ ਹੋਣ, ਪਾਲੀਟੀਸ਼ੀਅਨ ਦੀਆਂ ਹੋਣ ਜਾਂ ਫਿਰ ਮੀਡੀਆ ਦੀਆਂ ਹੋਣ, ਉਨ੍ਹਾਂ ’ਚ ਜੋ ਸੱਚਾਈ ਸੀ, ਉਹ ਗੁੰਮ ਹੋ ਗਈ। ਕਿਸੇ ਨੇ ਕਦੇ ਪੁੱਛਿਆ ਵੀ ਨਹੀਂ ਕਿ ਆਖਿਰ ਸੱਚਾਈ ਸੀ ਕੀ, ਬਹੁਤ ਅਜਿਹੇ ਸਵਾਲ ਸਨ, ਜਿਸ ਦਾ ਸੱਚ ਜਾਣਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਅਸੀਂ ਉਸ ਸੱਚ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਹਾਂ।

'ਸਾਕੀ-ਸਾਕੀ' ਗੀਤ ਫਿਲਮ ਦਾ ਸਭ ਤੋਂ ਮੁਸ਼ਕਲ ਪਾਰਟ

ਇਸ ਫਿਲਮ ’ਚ ‘ਸਾਕੀ-ਸਾਕੀ’ ਗਾਣਾ ਪਾਉਣ ਦਾ ਆਈਡੀਆ ਮੇਰਾ ਸੀ। ਇਸ ਫਿਲਮ ਦੇ ਡਾਇਰੈਕਟਰ ਦੇ ਤੌਰ ’ਤੇ ਮੇਰੇ ਲਈ ਜੋ ਸਭ ਤੋਂ ਮੁਸ਼ਕਲ ਕੰਮ ਸੀ, ਉਹ ਸੀ ਇਸ ਗਾਣੇ ਨੂੰ ਫਿਲਮ ’ਚ ਸਹੀ ਜਗ੍ਹਾ ਅਤੇ ਸਹੀ ਤਰੀਕੇ ਨਾਲ ਫਿੱਟ ਕਰਨਾ ਸ ੀ ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਜ਼ਬਰਦਸਤੀ ਇਸ ਗਾਣੇ ਨੂੰ ਫਿਲਮ ’ਚ ਪਾਇਆ ਗਿਆ ਹੈ। ਇਸ ਦੇ ਲਈ ਅਸੀਂ ਨੋਰਾ ਨੂੰ ਫਿਲਮ ਦਾ ਹਿੱਸਾ ਬਣਾਇਆ, ਉਨ੍ਹਾਂ ਨਾਲ ਡਾਇਲਾਗ ਅਤੇ ਐਕਟਿੰਗ ਵਰਕਸ਼ਾਪ ਕੀਤੇ ਅਤੇ ਮੈਨੂੰ ਖੁਸ਼ੀ ਹੈ ਕਿ ਫਿਲਮ ਦਾ ਜੋ ਬੈਸਟ ਸੀਨ ਹੈ, ਉਹ ਜਾਨ ਅਤੇ ਨੋਰਾ ’ਤੇ ਫਿਲਮਾਇਆ ਗਿਆ ਹੈ।

ਫੈਕਟਸ ਦੇ ਨਾਲ-ਨਾਲ ਦਿਖੇਗਾ ਫਿਕਸ਼ਨ

ਬਾਟਲਾ ਹਾਊਸ ਐਨਕਾਊਂਟਰ ਨੂੰ ਲੈ ਕੇ ਇੰਨੇ ਸਾਰੇ ਪੱਖ ਸਨ, ਇੰਨੇ ਸਾਰੇ ਵਰਜ਼ਨ ਸਨ ਜਿਨ੍ਹਾਂ ਕਾਰਨ ਅਸੀਂ ਫੈਸਲਾ ਲਿਆ ਕਿ ਇਸ ਫਿਲਮ ’ਚ ਅਸੀਂ ਤਿੰਨ ਵਰਜ਼ਨ ਦਿਖਾਵਾਂਗੇ। ਇਕ ਵਰਜ਼ਨ ਹੋਵੇਗਾ ਪੁਲਸ ਦਾ, ਦੂਜਾ ਵਰਜ਼ਨ ਹੋਵੇਗਾ ਸਟੂਡੈਂਟ ਦਾ ਅਤੇ ਤੀਜਾ ਵਰਜ਼ਨ ਹੋਵੇਗਾ ਕੋਰਟ ਦਾ। ਫੈਕਟਸ ਦਿਖਾਉਣ ਦੇ ਨਾਲ-ਨਾਲ ਸਾਨੂੰ ਥੋੜ੍ਹਾ ਫਿਕਸ਼ਨ ਵੀ ਕਹਾਣੀ ’ਚ ਪਾਉਣਾ ਪਿਆ, ਜੋ ਕਿ ਬਹੁਤ ਜ਼ਰੂਰੀ ਸੀ। ਪਬਲਿਕ ਡੋਮੇਨ ’ਚ ਮੌਜੂਦ ਡਾਕੂਮੈਂਟਸ, ਆਰਟੀਕਲਸ, ਓਪੀਨੀਅਨ, ਬਲਾਗਸ, ਇੰਟਰਵਿਊ ਅਸੀਂ ਪੜ੍ਹੇ ਪਰ ਇਨ੍ਹਾਂ ਸਾਰਿਆਂ 'ਚੋਂ ਇਕ ਚੀਜ਼ ਗਾਇਬ ਸੀ ਅਤੇ ਉਹ ਸੀ ਲੜਕਿਆਂ ਦੀ ਲਾਈਫ। ਇਸ ਤੋਂ ਇਲਾਵਾ ਸਾਡੇ ਕੋਲ ਸਭ ਕੁਝ ਸੀ, ਜਿਸ ਕਾਰਨ ਅਸੀਂ ਫੈਸਲਾ ਲਿਆ ਕਿ ਇਸ ਨੂੰ ਅਸੀਂ ਫਿਕਸ਼ਨ ਸਟੋਰੀ ਦੇ ਜ਼ਰੀਏ ਦਿਖਾਵਾਂਗੇ ਪਰ ਫਿਕਸ਼ਨ ਸਟੋਰੀ ਦਿਖਾਉਣ ਦੇ ਬਾਵਜੂਦ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸੱਚ ਹੀ ਪੇਸ਼ ਕਰੀਏ।

ਸਕ੍ਰੀਨ ਸਪੇਸ ਨਹੀਂ ਸਗੋਂ ਕਿਰਦਾਰ ਰੱਖਦਾ ਹੈ ਅਰਥ

—ਮ੍ਰਿਣਾਲ ਠਾਕੁਰ

ਜੇਕਰ ਮੈਂ ਸਿਰਫ ਇਕ ਹਾਊਸ ਵਾਈਫ ਦਾ ਕਿਰਦਾਰ ਨਿਭਾਉਣਾ ਹੁੰਦਾ ਤਾਂ ਮੈਂ ਇਹ ਫਿਲਮ ਕਦੇ ਨਾ ਕਰਦੀ ਪਰ ਇਸ ਫਿਲਮ ’ਚ ਮੈਂ ਸਿਰਫ ਇਕ ਪਤਨੀ ਦਾ ਕਿਰਦਾਰ ਨਹੀਂ ਸਗੋਂ ਪੱਤਰਕਾਰ ਦਾ ਵੀ ਕਿਰਦਾਰ ਨਿਭਾ ਰਹੀ ਹਾਂ। ਇਸ ਫਿਲਮ ਦੀ ਕਹਾਣੀ ਅਤੇ ਇਸ ’ਚ ਮੇਰਾ ਰੋਲ ਮੇਰੇ ਲਈ ਕਾਫੀ ਅਰਥ ਰੱਖਦਾ ਹੈ ਨਾ ਕਿ ਸਕ੍ਰੀਨ ਸਪੇਸ। ਫਿਲਮ 'ਚ ਮੇਰੇ ਕਿਰਦਾਰ ਦੀ ਆਪਣੀ ਇਕ ਵੱਖਰੀ ਪਛਾਣ ਹੈ। ਮੈਨੂੰ ਇਹ ਕਹਾਣੀ ਕਾਫੀ ਦਿਲਚਸਪ ਲੱਗੀ। ਇਹ ਸਟੋਰੀ ਮੇਰੇ ਲਈ ਕਾਫੀ ਚੈਲੇਜਿੰਗ ਸੀ। ਇਹ ਮੇਰੇ ਲਈ ਖੁਸ਼ੀ ਦੀ ਗੱਲ ਸੀ ਕਿ ਮੈਂ ਇਕ ਚੰਗੇ ਕੰਟੈਂਟ ਵਾਲੀ ਚੰਗੀ ਫਿਲਮ ਦਾ ਹਿੱਸਾ ਬਣੀ।

ਫਿਲਮਾਂ ਤੋਂ ਨਹੀਂ ਗਾਇਬ ਹੋਣਾ ਚਾਹੀਦਾ ਮਨੋਰੰਜਨ

—ਭੂਸ਼ਣ ਕੁਮਾਰ

ਕਿਸੇ ਵੀ ਫਿਲਮ ਨਾਲ ਜੁੜਨ ਤੋਂ ਪਹਿਲਾਂ ਇਕ ਪ੍ਰੋਡਿਊਸਰ ਦੇ ਤੌਰ 'ਤੇ ਮੈਂ ਧਿਆਨ 'ਚ ਰੱਖਦਾ ਹਾਂ ਕਿ ਫਿਲਮ ਲੋਕਾਂ ਲਈ ਦਿਲਚਸਪ ਹੋਣੀ ਚਾਹੀਦੀ ਹੈ। ਭਾਵੇਂ ਹੀ ਤੁਸੀਂ ਬਾਇਓਪਿਕ ਬਣਾ ਰਹੇ ਹੋ, ਕਿਸੇ ਸੱਚੀ ਘਟਨਾ ’ਤੇ ਫਿਲਮ ਬਣਾ ਰਹੇ ਹੋ ਜਾਂ ਫਿਰ ਕਾਮੇਡੀ ਫਿਲਮ ਬਣਾ ਰਹੇ ਹੋ। ਹੁਣ ਤਕ ਲੋਕਾਂ ਨੂੰ ਸਿਰਫ ਕਮਰਸ਼ੀਅਲ ਫਿਲਮਾਂ ਪਸੰਦ ਆਉਂਦੀਆਂ ਸਨ ਪਰ ਹੁਣ ਉਸ ਦੇ ਨਾਲ-ਨਾਲ ਕੰਟੈਂਟ ਬੇਸਡ ਅਤੇ ਰਿਅਲ ਸਿਨੇਮਾ ਵੀ ਕਾਫੀ ਸ਼ਲਾਘਾਯੋਗ ਜਾ ਰਿਹਾ ਹੈ ਬਸ਼ਰਤੇ ਤੁਹਾਨੂੰ ਉਸ ਨੂੰ ਮਨੋਰੰਜਕ ਢੰਗ ਨਾਲ ਪੇਸ਼ ਕਰਨਾ ਹੋਵੇਗਾ ਪਰ ਇਥੇ ਮਨੋਰੰਜਨ ਕਹਿਣ ਦਾ ਮੇਰਾ ਮਤਲਬ ਗਾਣਾ ਜਾਂ ਰੋਮਾਂਸ ਨਹੀਂ ਸਗੋਂ ਥ੍ਰਿਲਿੰਗ ਤਰੀਕੇ ਨਾਲ ਪੇਸ਼ ਕਰਨਾ ਹੈ।


Tags: Batla HouseRitesh ShahJohn AbrahamMrunal ThakurBollywood Celebrity

Edited By

Sunita

Sunita is News Editor at Jagbani.