FacebookTwitterg+Mail

ਬਾਟਲਾ ਹਾਊਸ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ, ਪਟੀਸ਼ਨ ਦਾਇਰ

batla house john abraham
04 August, 2019 11:22:55 AM

ਮੁੰਬਈ(ਬਿਊਰੋ)— ਜੌਨ ਅਬ੍ਰਾਹਮ ਦੀ ਆਉਣ ਵਾਲੀ ਫਿਲਮ 'ਬਾਟਲਾ ਹਾਊਸ' ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਕਾਫੀ ਉਤਸ਼ਾਹਿਤ ਹਨ ਪਰ ਹੁਣ ਉਨ੍ਹਾਂ ਦੀ ਐਕਸਾਈਟਮੈਂਟ ਨੂੰ ਝਟਕਾ ਲੱਗ ਸਕਦਾ ਹੈ। ਦਰਅਸਲ, ਜਿਸ ਘਟਨਾ 'ਤੇ ਫਿਲਮ 'ਬਾਟਲਾ ਹਾਊਸ' ਬਣਾਈ ਗਈ ਹੈ, ਉਸ ਦੇ ਦੋ ਦੋਸ਼ੀਆਂ ਨੇ ਫਿਲਮ 'ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ। 'ਬਾਟਲਾ ਹਾਊਸ' ਫਿਲਮ 2008 'ਚ ਹੋਈ ਬਾਟਲਾ ਹਾਊਸ ਐਨਕਾਊਂਟਰ ਦੀ ਘਟਨਾ ਤੋਂ ਪ੍ਰੇਰਿਤ ਹੈ। ਇਸ ਮਾਮਲੇ ਦੇ ਦੋ ਦੋਸ਼ੀਆਂ ਅਰੀਜ਼ ਖਾਨ ਤੇ ਸ਼ਹਿਜਾਦ ਅਹਿਮਦ ਨੇ ਦਿੱਲੀ ਹਾਈ ਕੋਰਟ 'ਚ ਫਿਲਮ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਫਿਲਮ 'ਬਾਟਲਾ ਹਾਊਸ' ਦੀ ਪ੍ਰੀ-ਸਕ੍ਰੀਨਿੰਗ ਕਰਨ ਲਈ ਕੇਂਦਰ ਨੂੰ ਹੁਕਮ ਦੇਣ ਦੀ ਮੰਗ ਕੀਤੀ ਹੈ।
Punjabi Bollywood Tadka
ਦਲੀਲ 'ਚ ਕਿਹਾ ਗਿਆ ਹੈ ਕਿ ਫਿਲਮ ਦੇ ਪੋਸਟਰ ਤੇ ਪ੍ਰੋਮੋਸ਼ਨਲ ਵੀਡੀਓਜ਼ 'ਚ ਦਿਖਾਈਆਂ ਗਈਆਂ ਸਾਰੀਆਂ ਘਟਨਾਕਰਮ ਸੱਚੀਆਂ ਘਟਨਾਵਾਂ ਨਾਲ ਪ੍ਰੇਰਿਤ ਹਨ, ਜਿਸ ਦੇ ਨਾਲ ਇਹ ਲੱਗ ਰਿਹਾ ਹੈ ਕਿ 'ਬਾਟਲਾ ਹਾਊਸ' ਮੁੱਠਭੇੜ ਪੂਰੀ ਤਰ੍ਹਾਂ ਨਾਲ ਅਸਲ ਘਟਨਾ ਨੂੰ ਪਰਦੇ 'ਤੇ ਦਿਖਾ ਰਹੀ ਹੈ। ਪਟੀਸ਼ਨ 'ਚ ਅੱਗੇ ਕਿਹਾ ਗਿਆ ਹੈ, ''ਕੋਰਟ ਸੁਤੰਤਰ ਤੇ ਨਿਰਪੱਖ ਤਰੀਕੇ ਨਾਲ ਡਿਊਟੀ ਨਿਭਾਉਂਦੀ ਹੈ ਤੇ ਫਿਲਮ 'ਚ ਦਿਖਾਈਆਂ ਗਈਆਂ ਘਟਨਾਵਾਂ ਨਾਲ ਕੋਰਟ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ। ਫਿਲਮ ਦੀ ਰਿਲੀਜ਼, ਟਰਾਏਲ ਦੇ ਨਤੀਜੇ ਨੂੰ ਪ੍ਰਭਾਵਿਤ ਕਰੇਗੀ।''
Punjabi Bollywood Tadka
ਪਟੀਸ਼ਨ ਮੁਤਾਬਕ ਫਿਲਮ 'ਚ ਦਿਖਾਈਆਂ ਗਈਆਂ ਘਟਨਾਵਾਂ, ਟਰਾਏਲ ਨੂੰ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਫਿਲਮ 'ਚ 'ਬਾਟਲਾ ਹਾਊਸ' ਅਤੇ ਦਿੱਲੀ ਸੀਰੀਅਲ ਬਲਾਸਟਸ ਨੂੰ ਇਕ-ਦੂਜੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਦਾ ਨਿਰਦੇਸ਼ਨ ਨਿਖਿਲ ਆਡਵਾਣੀ ਨੇ ਕੀਤਾ ਹੈ। ਇਹ 2008 'ਚ ਦਿੱਲੀ 'ਚ ਹੋਏ ਸੀਰੀਅਲ ਬਲਾਸਟਸ ਤੋਂ ਬਾਅਦ ਪੁਲਸ ਐਨਕਾਊਂਟਰ ਦੀ ਘਟਨਾ ਨਾਲ ਪ੍ਰੇਰਿਤ ਹੈ। ਫਿਲਮ ਵਿਚ ਜੌਨ ਅਬ੍ਰਾਹਮ ਸੰਜੀਵ ਕੁਮਾਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਉਨ੍ਹਾਂ ਦੇ ਆਓਜਿਟ ਮ੍ਰਣਾਲ ਠਾਕੁੱਰ ਨੂੰ ਕਾਸਟ ਕੀਤਾ ਗਿਆ ਹੈ, ਜੋ ਕਿ ਉਨ੍ਹਾਂ ਦੀ ਪਤਨੀ ਦਾ ਰੋਲ ਨਿਭਾਏਗੀ।


Tags: Batla HouseJohn AbrahamDelhi High CourtAriz KhanShehzad AhmadBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari