FacebookTwitterg+Mail

'ਬੱਤੀ ਗੁੱਲ ਮੀਟਰ ਚਾਲੂ' ਦਾ ਨਵਾਂ ਡਾਇਲਾਗ ਪ੍ਰੋਮੋ ਹੋਇਆ ਰਿਲੀਜ਼ (ਵੀਡੀਓ)

batti gul meter chalu
12 September, 2018 11:42:01 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਦੀ ਰਿਲੀਜ਼ਿੰਗ ਨੂੰ ਥੋੜ੍ਹਾ ਸਮਾਂ ਬਾਕੀ ਹੈ। ਹਾਲ ਹੀ 'ਚ ਫਿਲਮ ਨਿਰਮਾਤਾਵਾਂ ਵਲੋਂ 11ਵਾਂ ਡਾਇਲਾਗ ਪ੍ਰੋਮੋ ਰਿਲੀਜ਼ ਕੀਤਾ ਗਿਆ। ਇਸ ਪ੍ਰੋਮੋ 'ਚ ਦੱਸਿਆ ਗਿਆ ਕਿ ਕਿਵੇਂ ਸ਼ਾਹਿਦ ਕਪੂਰ ਦਾ ਦੋਸਤ ਜਿਸ ਦਾ ਕਿਰਦਾਰ ਦਿਵਯੇਂਦੂ ਸ਼ਰਮਾ ਨਿਭਾਅ ਰਹੇ ਹਨ। ਉਹ ਆਪਣਾ ਬਿਜਲੀ ਦਾ ਬਿੱਲ ਭਰਨ 'ਚ ਅਸਫਲ ਰਹਿੰਦਾ ਹੈ ਅਤੇ ਆਤਮਾ ਹੱਤਿਆ ਕਰ ਲੈਂਦਾ ਹੈ ਜਿਸ ਤੋਂ ਬਾਅਦ ਸ਼ਾਹਿਦ ਆਪਣੇ ਦੋਸਤ ਦੀ ਮੌਤ ਦਾ ਬਦਲਾ ਲੈਣ ਲਈ ਬਿਜਲੀ ਕੰਪਨੀ ਦੀ ਬੱਤੀ ਗੁੱਲ ਕਰਨ ਲਈ ਮਿਸ਼ਨ 'ਤੇ ਨਿਕਲ ਪੈਂਦਾ ਹੈ।

ਦੱਸਣਯੋਗ ਹੈ ਕਿ 'ਬੱਤੀ ਗੁੱਲ ਮੀਟਰ ਚਾਲੂ' ਦਾ ਨਿਰਦੇਸ਼ਨ ਸ਼੍ਰੀ ਨਾਰਾਇਣ ਸਿੰਘ ਕਰ ਰਹੇ ਹਨ। ਇਹ ਫਿਲਮ ਇਕ ਸਮਾਜਿਕ ਮੁੱਦੇ 'ਤੇ ਆਧਾਰਿਤ ਹੈ। ਇਸ ਫਿਲਮ 'ਚ ਬਿਜਲੀ ਬੋਰਡ 'ਚ ਫੈਲੇ ਹੋਏ ਭ੍ਰਿਸ਼ਟਾਚਾਰ ਬਾਰੇ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਇਹ ਫਿਲਮ 21 ਦਸੰਬਰ ਨੂੰ ਸਿਨੇਮਘਰਾਂ 'ਚ ਰਿਲੀਜ਼ ਹੋਵੇਗੀ।


Tags: Shahid Kapoor Shraddha Kapoor Divyendu Sharma Batti Gul Meter Chalu Promo Bollywood Actor

Edited By

Kapil Kumar

Kapil Kumar is News Editor at Jagbani.