FacebookTwitterg+Mail

ਸ਼ਾਹਿਦ ਨੂੰ ਇੰਝ ਦੋਸਤੀ ਦਾ ਅਹਿਸਾਸ ਕਰਵਾ ਰਹੀ ਹੈ ਸ਼ਰਧਾ ਕਪੂਰ, ਵੀਡੀਓ ਵਾਇਰਲ

batti gul meter chalu
12 September, 2018 04:41:48 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਤੇ ਸ਼ਰਧਾ ਕਪੂਰ ਦੀ ਫਿਲਮ 'ਬੱਤੀ ਗੁਲ ਮੀਟਰ ਚਾਲੂ' ਦਾ 11ਵਾਂ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ। ਇਸ 'ਚ ਇਕ ਵਾਰ ਫਿਰ ਕਾਸਟ ਦੇ ਦਮਦਾਰ ਡਾਇਲਾਗ ਲੋਕਾਂ ਨੂੰ ਫਿਲਮ ਦੇਖਣ ਲਈ ਉਤਸ਼ਾਹਿਤ ਕਰ ਸਕਦੇ ਹਨ। ਇਸ ਫਿਲਮ 'ਚ ਦੋਵਾਂ ਨਾਲ ਯਾਮੀ ਗੌਤਮ ਵੀ ਨਜ਼ਰ ਆਵੇਗੀ। ਦੱਸ ਦੇਈਏ ਕਿ ਫਿਲਮ ਦੀ ਕਹਾਣੀ ਉੱਤਰਾਖੰਡ ਦੀ ਬੈਕਗ੍ਰਾਉਂਡ 'ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਬਿਜਲੀ ਦੇ ਲੱਗਦੇ ਕੱਟਾਂ ਤੇ ਮੋਟੇ ਬਿਜਲੀ ਬਿੱਲਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ। ਇਸ 'ਚ 54 ਲੱਖ ਦਾ ਬਿਜਲੀ ਦਾ ਬਿੱਲ ਆਉਣ ਤੋਂ ਬਾਅਦ ਕਿਸੇ ਦੀ ਜ਼ਿੰਦਗੀ ਬਦਲ ਜਾਂਦੀ ਹੈ।

ਫਿਲਮ 'ਚ ਯਾਮੀ ਗੌਤਮ ਤੇ ਸ਼ਾਹਿਦ ਕਪੂਰ ਵਕੀਲ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਬਿਜਲੀ ਦੇ ਬਿੱਲ 'ਤੇ ਕੋਰਟ 'ਚ ਲੜਦੇ ਵੀ ਨਜ਼ਰ ਆ ਰਹੇ ਹਨ। ਹੁਣ ਤੱਕ ਰਿਲੀਜ਼ ਹੋਏ ਫਿਲਮ ਦੇ ਗੀਤ ਤੇ ਟਰੇਲਰ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਸ਼ਰਧਾ ਦੀ ਹਾਲ ਹੀ 'ਚ ਰਿਲੀਜ਼ ਫਿਲਮ 'ਸਤ੍ਰੀ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਸ ਫਿਲਮ ਤੋਂ ਵੀ ਕਾਫੀ ਉਮੀਦਾਂ ਹਨ।  ਸ਼ਾਹਿਦ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਬੇਟੇ ਜ਼ੈਨ ਦੇ ਪਾਪਾ ਬਣੇ ਹਨ। ਜਲਦ ਹੀ ਸਾਊਥ ਦੀ ਫਿਲਮ 'ਅਰਜੁਨ ਰੈੱਡੀ' ਦੀ ਸ਼ੂਟਿੰਗ ਸ਼ੁਰੂ ਕਰਨਗੇ।


Tags: Dialogue Promo 11Batti Gul Meter ChaluShahid KapoorShraddha Kapoor Divyendu SharmaYami Gautam

Edited By

Sunita

Sunita is News Editor at Jagbani.