FacebookTwitterg+Mail

Box Office : 'ਬੱਤੀ ਗੁੱਲ...' ਦੀ ਦੂਜੇ ਦਿਨ ਦੀ ਕਮਾਈ 'ਚ ਆਇਆ ਉਛਾਲ

batti gul meter chalu
23 September, 2018 04:37:43 PM

ਮੁੰਬਈ (ਬਿਊਰੋ)— ਸ਼ਾਹਿਦ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਘਰੇਲੂ ਬਾਕਸ ਆਫਿਸ 'ਤੇ ਸਫਲ ਸਾਬਤ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਜਿੱਥੇ ਪਹਿਲੇ ਦਿਨ ਸ਼ੁੱਕਰਵਾਰ 6.76 ਕਰੋੜ ਦੀ ਕਮਾਈ ਕੀਤੀ, ਉੱਥੇ ਹੀ ਦੂਜੇ ਦਿਨ ਸ਼ਨੀਵਾਰ 7.96 ਕਰੋੜ ਕਮਾਏ। ਇਸ ਹਿਸਾਬ ਨਾਲ ਫਿਲਮ ਦੀ ਦੂਜੇ ਦਿਨ ਕਮਾਈ 'ਚ 17.75% ਉਛਾਲ ਦੇਖਣ ਨੂੰ ਮਿਲਿਆ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 14.72 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਦਾ ਨਿਰਦੇਸ਼ਨ ਸ਼੍ਰੀ ਨਰਾਇਣ ਸਿੰਘ ਵਲੋਂ ਕੀਤਾ ਗਿਆ ਹੈ। ਫਿਲਮ 'ਚ ਸ਼ਾਹਿਦ ਤੇ ਸ਼ਰਧਾ ਸਮੇਤ ਯਾਮੀ ਗੌਤ ਅਤੇ ਦਿਵਯੇਂਦਰੂ ਸ਼ਰਮਾ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 40 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Shahid Kapoor Shraddha Kapoor Batti Gul Meter Chalu Shree Narayan Singh Box Office Bollywood Actor

Edited By

Kapil Kumar

Kapil Kumar is News Editor at Jagbani.