FacebookTwitterg+Mail

'ਬੱਤੀ ਗੁੱਲ ਮੀਟਰ ਚਾਲੂ' ਨੇ ਬਾਕਸ ਆਫਿਸ 'ਤੇ ਕੀਤੀ ਸ਼ਾਨਦਾਰ ਓਪਨਿੰਗ

batti gul meter chalu box office
22 September, 2018 02:32:19 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਦੀ ਪਹਿਲੇ ਦਿਨ ਕਮਾਈ ਸਾਹਮਣੇ ਆ ਗਈ ਹੈ। ਫਿਲਮ ਨੇ ਪਹਿਲੇ ਦਿਨ 6 ਕਰੋੜ 76 ਲੱਖ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ ਦੂਜੇ ਦਿਨ 'ਚ ਬਿਹਤਰ ਬਿਜ਼ਨੈੱਸ ਕਰਨ ਸਕਦੀ ਹੈ। ਸ਼ਾਹਿਦ ਕਪੂਰ ਦੀ ਪਿਛਲੀ ਫਿਲਮ ਦੇ ਬਿਜ਼ਨੈੱਸ ਦੀ ਤੁਲਨਾ 'ਚ ਇਹ ਬਿਜ਼ਨੈੱਸ 4 ਗੁਣਾ ਘੱਟ ਹੈ। ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਬਿਜਲੀ ਵਿਭਾਗ ਤੇ ਉਨ੍ਹਾਂ ਦੇ ਕਰਮਚਾਰੀਆਂ ਦੁਆਰਾ ਕੀਤਾ ਜਾਣ ਵਾਲੇ ਘੋਟਾਲਿਆਂ ਤੇ ਕਾਲੇ ਕਾਰਨਾਮਿਆਂ 'ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਉਤਰਾਖੰਡ ਦੇ ਇਕ ਪਿੰਡ ਦੀ ਹੈ। ਫਿਲਮ ਦੀ ਕਹਾਣੀ 'ਚ ਟਵਿਸਟ ਉਸ ਸਮੇਂ ਆਉਂਦਾ ਹੈ, ਜਦੋਂ ਸ਼ਾਹਿਦ ਕਪੂਰ ਦੇ ਦੋਸਤ ਦੀ ਫੈਕਟਰੀ ਦਾ ਝੂਠਾ ਬਿਜਲੀ ਦਾ ਬਿੱਲ 54 ਲੱਖ ਰੁਪਏ ਸਾਹਮਣੇ ਆਉਂਦਾ ਹੈ। ਸ਼ਾਹਿਦ ਦਾ ਦੋਸਤ ਇਸ ਗੱਲ ਤੋਂ ਬੇਹੱਦ ਪਰੇਸ਼ਾਨ ਹੋ ਜਾਂਦਾ ਹੈ ਅਤੇ ਇਕ ਦਿਨ ਉਸ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਮਿਲਦੀ ਹੈ।

 

ਦੱਸ ਦੇਈਏ ਕਿ ਇਸ ਫਿਲਮ 'ਚ ਸ਼ਾਹਿਦ ਅਤੇ ਸ਼ਰਧਾ ਤੋਂ ਇਲਾਵਾ ਯਾਮੀ ਗੌਤਮ ਵੀ ਲੀਡ ਭੂਮਿਕਾ 'ਚ ਹੈ। ਸ਼੍ਰੀ ਨਾਰਾਇਣ ਸਿੰਘ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' 'ਚ ਸ਼ਾਹਿਦ ਕਪੂਰ ਨੇ ਉਤਰਾਖੰਡ ਦੇ ਛੋਟੇ ਜਿਹੇ ਪਿੰਡ ਟਿਹਰੀ ਨਿਵਾਸੀ ਦਾ ਰੋਲ ਨਿਭਾਇਆ ਹੈ। ਸ਼ਰਧਾ ਕਪੂਰ ਵੀ ਇਸੇ ਪਿੰਡ ਦੀ ਇਕ ਲੜਕੀ ਦਾ ਰੋਲ ਅਦਾ ਕਰ ਰਹੀ ਹੈ। ਯਾਮੀ ਗੌਤਮ ਨੇ ਫਿਲਮ 'ਚ ਵਕੀਲ ਦਾ ਰੋਲ ਅਦਾ ਕੀਤਾ ਹੈ।

 


Tags: Batti Gul Meter ChaluBox OfficeShahid KapoorShraddha KapoorDivyenndu SharmaYami GautamAtul SrivastavaShree Narayan Singh

Edited By

Sunita

Sunita is News Editor at Jagbani.