FacebookTwitterg+Mail

'ਬੇਵਾਚ' ਦੇ ਹਿੰਦੀ ਟਰੇਲਰ 'ਚ ਵੀ ਸਿਰਫ 1 ਸੈਕਿੰਡ ਲਈ ਦਿਖੀ ਪ੍ਰਿਅੰਕਾ, ਫੈਨਜ਼ ਨਾਰਾਜ਼ (ਵੀਡੀਓ)

02 January, 2017 03:36:10 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਦੀ ਹਾਲੀਵੁੱਡ ਫਿਲਮ 'ਬੇਵਾਚ' ਦਾ ਹਿੰਦੀ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟਰੇਲਰ ਨੂੰ ਵੀ ਉਸੇ ਰੂਪ 'ਚ ਰਿਲੀਜ਼ ਕੀਤਾ ਗਿਆ ਹੈ, ਜਿਵੇਂ ਅੰਗਰੇਜ਼ੀ ਦੇ ਟਰੇਲਰ ਨੂੰ ਕੀਤਾ ਗਿਆ ਸੀ। ਫਿਲਮ ਦੇ ਹਿੰਦੀ ਟਰੇਲਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਟਰੇਲਰ 'ਚ ਪ੍ਰਿਅੰਕਾ ਸਿਰਫ ਇਕ ਦ੍ਰਿਸ਼ 'ਚ ਨਜ਼ਰ ਆ ਰਹੀ ਹੈ, ਉਹ ਵੀ ਲਗਭਗ 1 ਸੈਕਿੰਡ ਲਈ। ਟਰੇਲਰ 'ਚ ਪ੍ਰਿਅੰਕਾ ਦੇ ਘੱਟ ਦਿਖਣ ਨਾਲ ਉਨ੍ਹਾਂ ਦੇ ਫੈਨਜ਼ ਕਾਫੀ ਨਾਰਾਜ਼ ਹਨ ਪਰ ਪ੍ਰਿਅੰਕਾ ਨੇ ਆਪਣੇ ਫੈਨਜ਼ ਨੂੰ ਕਿਹਾ ਹੈ ਕਿ ਉਹ ਨਾਰਾਜ਼ ਨਾ ਹੋਣ ਕਿਉਂਕਿ ਫਿਲਮ 'ਚ ਉਹ ਪੂਰੀ ਤਰ੍ਹਾਂ ਨਾਲ ਦਿਖਾਈ ਦੇਵੇਗੀ।
'ਬੇਵਾਚ' 'ਚ ਪ੍ਰਿਅੰਕਾ ਇਕ ਨੈਗੇਟਿਵ ਕਿਰਦਾਰ ਨਿਭਾਅ ਰਹੀ ਹੈ। ਪ੍ਰਿਅੰਕਾ ਇਸ ਫਿਲਮ 'ਚ ਹਾਲੀਵੁੱਡ ਸੁਪਰਸਟਾਰ ਡਵੇਨ ਜੌਨਸਨ ਭਾਵ ਦਿ ਰੌਕ ਨਾਲ ਕੰਮ ਕਰ ਰਹੀ ਹੈ। ਫਿਲਮ 26 ਮਈ 2017 ਨੂੰ ਰਿਲੀਜ਼ ਹੋ ਰਹੀ ਹੈ।

Tags: ਪ੍ਰਿਅੰਕਾ ਚੋਪੜਾ Priyanka Chopra ਬੇਵਾਚ Baywatch ਹਿੰਦੀ ਟਰੇਲਰ Hindi Trailer