FacebookTwitterg+Mail

BB12 : ਸ਼ਿਲਪਾ-ਵਿਕਾਸ ਦੀ ਘਰ 'ਚ ਧਮਾਕੇਦਾਰ ਐਂਟਰੀ, ਟਾਸਕ ਦੌਰਾਨ ਮਚਿਆ ਹੰਗਾਮਾ

bb gaon ki rangoli task
31 October, 2018 11:43:04 AM

ਮੁੰਬਈ (ਬਿਊਰੋ)— 'ਬਿੱਗ ਬੌਸ 11' ਦੇ ਜੇਤੂ ਸ਼ਿਲਪਾ ਸ਼ਿੰਦੇ ਅਤੇ ਮਾਸਟਰਮਾਈਂਡ ਵਿਕਾਸ ਗੁਪਤਾ ਸ਼ੋਅ ਦੇ 12ਵੇਂ ਸੀਜ਼ਨ 'ਚ ਘਰ ਦੇ ਅੰਦਰ ਐਂਟਰੀ ਕਰ ਚੁੱਕੇ ਹਨ। ਦੋਹਾਂ ਨੇ ਘਰ ਦੇ ਅੰਦਰ ਦੀਵਾਲੀ ਧਮਾਕਾ ਸਪੈਸ਼ਲ ਦੇ ਤੌਰ 'ਤੇ ਐਂਟਰੀ ਲਈ ਹੈ। ਦੋਹਾਂ ਦੀ ਇਸ ਐਂਟਰੀ ਨਾਲ ਘਰ 'ਚ ਟਵਿਸਟ ਦੀਆਂ ਆਤਿਸ਼ਬਾਜ਼ੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਦੱਸ ਦੇਈਏ ਕਿ ਦੋਵੇਂ ਕੁਝ ਦਿਨਾਂ ਤੱਕ ਘਰ 'ਚ ਰਹਿਣਗੇ। ਮੇਕਰਸ 12ਵੇਂ ਸੀਜ਼ਨ 'ਤ ਇਨ੍ਹਾਂ ਦੋਹਾਂ ਦੀ ਐਂਟਰੀ ਕਰਵਾ ਕੇ ਦਰਸ਼ਕਾਂ ਵਿਚਕਾਰ ਬੀਤੇ ਸੀਜ਼ਨ ਦੀਆਂ ਯਾਦਾਂ ਤਾਜ਼ੀਆਂ ਕਰਵਾਉਣੀਆਂ ਚਾਹੁੰਦੇ ਹਨ।
ਸ਼ੋਅ ਦੇ ਅੰਦਰ ਬੀਤੇ ਦਿਨ ਘਰਵਾਲਿਆਂ ਨੇ ਉਨ੍ਹਾਂ ਦੀ ਨੋਕ-ਝੋਕ ਨੂੰ ਇੰਜੁਆਏ ਕੀਤਾ। ਉੱਥੇ ਸ਼ੋਅ ਦੇ ਅੰਦਰ ਕਈ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਵੀ ਹੋਏ ਕਿ ਇਹ ਦੋਵੇਂ ਅੰਤ ਤੱਕ ਮੌਜੂਦਾ ਘਰਵਾਲਿਆਂ ਨਾਲ ਮੁਕਾਬਲਾ ਕਰਨਗੇ।

ਮੇਘਾ ਅਤੇ ਕਰਨਵੀਰ ਖਾਸ ਕਰਕੇ ਦੋਹਾਂ ਦੀ ਐਂਟਰੀ ਨਾਲ ਥੋੜ੍ਹੇ ਪਰੇਸ਼ਾਨ ਨਜ਼ਰ ਆਏ। ਦੂਜੇ ਪਾਸੇ ਬਿਹਾਰ ਤੋਂ ਆਏ ਦੀਪਕ ਅਤੇ ਉਰਵਸ਼ੀ ਨੂੰ ਵਿਕਾਸ ਗੁਪਤਾ ਦੀ ਐਂਟਰੀ ਕਾਫੀ ਪਸੰਦ ਆਈ। ਦੀਪਕ ਨੇ ਵਿਕਾਸ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਬਹੁਤ ਫੈਨ ਹਨ। ਵਿਕਾਸ, ਸੋਮੀ-ਦੀਪਕ ਦੀ ਜੋੜੀ ਨੂੰ ਲੈ ਕੇ ਵੀ ਕਾਫੀ ਮਜ਼ਾਕ ਵੀ ਕਰਦੇ ਹਨ। ਸਿਲਪਾ, ਸ਼੍ਰੀਸੰਥ ਨੂੰ ਦੱਸਦੀ ਹੈ ਕਿ ਉਨ੍ਹਾਂ ਨੂੰ ਗੇਮ ਮਸਤੀ ਨਾਲ ਖੇਡਣੀ ਚਾਹੀਦੀ ਹੈ। ਸ਼ਿਲਪਾ ਨੇ ਘਰਵਾਲਿਆਂ ਨੂੰ ਇਸ ਗੱਲ ਦੀ ਵੀ ਨਸੀਹਤ ਦਿੱਤੀ ਕਿ ਤੁਸੀਂ ਸਾਰਿਆਂ ਦੇ ਗੇਮ ਤੋਂ ਥੋੜ੍ਹੇ ਠੰਢੇ ਹੋ। ਸ਼ਿਲਪਾ ਨੇ ਦੱਸਿਆ ਕਿ ਉਨ੍ਹਾਂ ਦੇ ਅੰਦਰ ਐਨਰਜੀ ਦੀ ਕਮੀ ਹੈ।

ਇਸ ਤੋਂ ਬਾਅਦ ਬੀਤੇ ਐਪੀਸੋਡ 'ਚ ਦੋਹਾਂ ਦੇ ਆਉਣ ਤੋਂ ਬਾਅਦ 'ਬਿੱਗ ਬੌਸ' ਨੇ ਘਰ 'ਚ ਇਕ ਟਾਸਕ ਦਾ ਐਲਾਨ ਕੀਤਾ। ਟਾਸਕ 'ਚ ਦੋਵੇਂ ਨਵੀਂ ਐਂਟਰੀਜ਼ ਨੂੰ ਇਕ-ਦੂਜੇ ਦੇ ਵਿਰੁੱਧ ਰੱਖਿਆ ਗਿਆ। ਇਸ ਟਾਸਕ ਦਾ ਨਾਮ ਰੱਖਿਆ ਗਿਆ 'ਬਿੱਗ ਬੌਸ ਗਾਓਂ ਕੀ ਰੰਗੋਲੀ ਪ੍ਰਤੀਯੋਗਿਤਾ'। ਟਾਸਕ 'ਚ 2 ਟੀਮਾਂ ਬਣਾਈਆਂ ਗਈਆਂ, ਜਿਸ 'ਚ ਇਕ ਟੀਮ ਗੁਪਤਾ ਪਰਿਵਾਰ ਦੀ ਸੀ ਤੇ ਇਕ ਟੀਮ ਸ਼ਿੰਦੇ ਪਰਿਵਾਰ ਦੀ। ਦੋਵੇਂ ਪਰਿਵਾਰ ਵਾਲਿਆਂ ਨੂੰ ਦਿੱਤੇ ਗਏ ਚੱਬੁਤਰੇ 'ਤੇ ਰੰਗੋਲੀ ਬਣਾਉਣੀ ਸੀ ਅਤੇ ਵਿਰੋਧੀ ਪਰਿਵਾਰ ਨੂੰ ਉਸੇ ਟਾਈਮ ਰੰਗੋਲੀ ਮਿਟਾਉਣੀ ਵੀ ਸੀ।

ਇਸ ਦੌਰਾਨ ਵਿਕਾਸ ਗੁਪਤਾ ਰਣਨੀਤੀ ਬਣਾ ਕੇ ਗੇਮ ਖੇਡਣ ਦੀ ਫਿਰਾਕ 'ਚ ਨਜ਼ਰ ਆਏ, ਜਦਕਿ ਸ਼ਿਲਪਾ ਆਪਣੇ ਟੀਮ ਵਾਲਿਆਂ ਨੂੰ ਟਾਸਕ ਨੂੰ ਜਿੱਤਣ ਦੀ ਸ਼ਾਨਦਾਰ ਤਰਕੀਬ ਸਿਖਾਉਂਦੀ ਹੈ। ਟਾਸਕ 'ਚ ਮੁਕਾਬਲੇਬਾਜ਼ਾਂ ਵਲੋਂ ਵਿਰੋਧੀ ਟੀਮ ਦੇ ਰੰਗ ਚੁਰਾਏ ਜਾਣ ਕਾਰਨ ਦੋਹਾਂ ਟੀਮਾਂ ਵਿਚਕਾਰ ਹੰਗਾਮਾ ਮੱਚ ਗਿਆ ਅਤੇ ਦੋਵੇਂ ਟੀਮਾਂ ਵਿਚਕਾਰ ਲੜ੍ਹਾਈ ਹੋ ਗਈ। ਇੱਥੋਂ ਤੱਕ ਕੀ ਵਿਕਾਸ ਅਤੇ ਸ਼ਿਲਪਾ ਵੀ ਆਪਸ 'ਚ ਜ਼ੁਬਾਨੀ ਜੰਗ ਕਰਦੇ ਨਜ਼ਰ ਆਏ।


Tags: Vikas GuptaShilpa ShindeBB Gaon Ki Rangoli Task Bigg Boss 12Dipika KakarSrishty RodeSreesanthKaranvir BohraJasleen Matharu

Edited By

Chanda Verma

Chanda Verma is News Editor at Jagbani.