ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਪਿਛਲਾ ਹਫਤਾ ਲੜਾਈ ਦਾ ਮੈਦਾਨ ਬਣਿਆ ਹੋਇਆ ਸੀ, ਜਿਸ 'ਚ ਚਰਚਾ ਦਾ ਵਿਸ਼ਾ ਰਹੀ ਸਿਧਾਰਥ ਸ਼ੁਕਲਾ ਤੇ ਆਸਿਮ ਵਿਚਕਾਰ ਹੋਈ ਲੜਾਈ। ਇਨ੍ਹਾਂ ਦੋਵਾਂ ਤੋਂ ਬਾਅਦ ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਕੌਰ ਗਿੱਲ 'ਚ ਵੀ ਲੜਾਈ ਦੇਖਣ ਨੂੰ ਮਿਲੀ ਪਰ ਵੀਕੈਂਡ ਵਾਰ 'ਚ ਸਲਮਾਨ ਖਾਨ ਨੇ ਕੰਟੈਸਟੈਂਟ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆ ਪਰ ਜਦੋਂ ਵਾਰੀ ਆਈ ਸ਼ਹਿਨਾਜ਼ ਕੌਰ ਗਿੱਲ ਤੇ ਹਿਮਾਂਸ਼ੀ ਖੁਰਾਨਾ ਦੀ ਲੜਾਈ ਦੀ ਤਾਂ ਸਲਮਾਨ ਨੇ ਹਿਮਾਂਸ਼ੀ ਦੀ ਖੂਬ ਕਲਾਸ ਲਗਾ ਦਿੱਤੀ। ਉਨ੍ਹਾਂ ਨੇ ਕਿਹਾ ਹਾਲੇ ਬਿੱਗ ਬੌਸ ਦੇ ਘਰ 'ਚ ਆਈ ਨੂੰ 2 ਹਫਤੇ ਹੀ ਹੋਏ ਨੇ ਤੇ ਆਉਂਦੇ ਹੀ ਰੰਗ ਦਿਖਾ ਦਿੱਤੇ। ਪਹਿਲੇ ਹਫਤੇ 'ਚ ਹਿਮਾਂਸ਼ੀ ਦਾ ਕੋਈ ਹੋਰ ਹੀ ਰੂਪ ਦੇਖਣ ਨੂੰ ਮਿਲਿਆ ਪਰ ਦੂਜੇ ਹਫਤੇ ਹਿਮਾਂਸ਼ੀ ਨੇ ਆਪਣਾ ਅਸਲੀ ਰੰਗ ਦਿਖਾ ਦਿੱਤਾ। ਇਸ ਤੋਂ ਇਲਾਵਾ ਸਲਮਾਨ ਨੇ ਕੈਪਟੈਂਸੀ ਟਾਸਕ ਨੂੰ ਲੈ ਕੇ ਸ਼ੇਫਾਲੀ ਜਰੀਵਾਲਾ ਨੂੰ ਕਿਹਾ, ''ਉਹ ਹਿਮਾਂਸ਼ੀ ਖੁਰਾਨਾ ਨੂੰ ਕਿਵੇਂ ਸਲਾਹ ਦੇ ਰਹੀ ਸੀ, ਜਦੋਂਕਿ ਸੰਚਾਲਕ ਦਾ ਕੰਮ ਸਿਰਫ ਟਾਸਕ ਨੂੰ ਚੰਗੀ ਤਰ੍ਹਾਂ ਕਰਨਾ ਹੁੰਦਾ ਹੈ।'' ਸਲਮਾਨ ਦੇ ਕਹਿਣ ਤੋਂ ਬਾਅਦ ਸ਼ੇਫਾਲੀ ਆਪਣੀ ਗਲਤੀ ਮੰਨਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਹੋਰ ਵੀ ਸੁਚੇਤ ਰਹਿਣਾ ਚਾਹੀਦਾ ਸੀ।
ਦੱਸ ਦਈਏ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਟਵਿਟਰ ਉੱਤੇ ਫੈਨਜ਼ ਟਵੀਟ ਕਰਕੇ ਆਪਣੀ ਨਰਾਜ਼ਗੀ ਜ਼ਾਹਿਰ ਕਰ ਰਹੇ ਹਨ। ਕੁਮੈਂਟਸ ਕਰਕੇ ਲੋਕੀਂ ਸਲਮਾਨ ਨੂੰ ਪੱਖਪਾਤੀ ਤੇ ਹੰਕਾਰੀ ਕਹਿ ਰਹੇ ਹਨ। ਫੈਨਜ਼ ਦਾ ਮੰਨਣਾ ਹੈ ਕਿ ਸਲਮਾਨ ਨੂੰ ਹਿਮਾਂਸ਼ੀ ਖੁਰਾਨਾ ਨੂੰ ਵੀ ਆਪਣਾ ਪੱਖ ਰੱਖਣ ਦੀ ਆਗਿਆ ਦੇਣੀ ਚਾਹੀਦੀ ਸੀ। ਦੱਸ ਦਈਏ ਕੈਪਟਨਸੀ ਲਈ ਹੋਏ ਟਾਸਕ ਦੇ ਦੌਰਾਨ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਗਿੱਲ 'ਚ ਆਪਸੀ ਤੂੰ-ਤੂੰ ਮੈਂ-ਮੈਂ ਹੋ ਗਈ ਸੀ, ਜਿਸ 'ਚ ਹਿਮਾਂਸ਼ੀ ਨੇ ਸ਼ਹਿਨਾਜ਼ ਨੂੰ ਧੱਕਾ ਮਾਰ ਦਿੱਤਾ ਸੀ। ਬਿੱਗ ਬੌਸ 13 'ਚ ਹਰ ਰੋਜ਼ ਨਵੇਂ ਤੇ ਦਿਲਚਸਪ ਮੌੜ ਦੇਖਣ ਨੂੰ ਮਿਲ ਰਹੇ ਹਨ।