FacebookTwitterg+Mail

ਮਨ ਦੀਆਂ ਚਾਦਰਾਂ ਫਰੋਲਦਾ ਕਮਾਲ ਦਾ ਆਤਮਕ ਆਨੰਦ ਦਾ ਗੀਤ 'ਮੈਂ ਬੇਕੈਦ' (ਵੀਡੀਓ)

be kaid kalam sai bulleh shah ji by mohit kashyap out now
08 February, 2018 03:00:39 PM

ਜਲੰਧਰ (ਬਿਊਰੋ)— 'ਪਾਕ ਮੁਹੱਬਤ' ਤੇ 'ਓ ਰੱਬਾ' ਵਰਗੇ ਗੀਤਾਂ ਨਾਲ ਚਰਚਾ 'ਚ ਆਏ ਗਾਇਕ ਮੋਹਿਤ ਕਸ਼ਯਪ ਦਾ ਨਵਾਂ ਗੀਤ 'ਮੈਂ ਬੇਕੈਦ : ਕਲਾਮ ਸਾਈਂ ਬੁੱਲ੍ਹੇ ਸ਼ਾਹ' ਰਿਲੀਜ਼ ਹੋ ਗਿਆ ਹੈ। ਸਾਈਂ ਬੁੱਲ੍ਹੇ ਸ਼ਾਹ ਦੇ ਇਸ ਕਲਾਮ ਨੂੰ ਕੰਪੋਜ਼ ਤੇ ਗਾਇਆ ਮੋਹਿਤ ਕਸ਼ਯਪ ਨੇ ਹੈ। ਇਸ ਦਾ ਸੰਗੀਤ ਮੋਹਿਤ, ਕੁੰਵਰ ਨੇ ਦਿੱਤਾ ਹੈ। ਗੀਤ ਦਾ ਨਿਰਦੇਸ਼ਨ ਓਂਕਾਰ ਸਿੰਘ ਨੇ ਕੀਤਾ ਹੈ, ਜਦਕਿ ਡੀ. ਓ. ਪੀ. ਸੰਨੀ ਨਾਗਰਾ ਤੇ ਰਾਹੁਲ ਅਰੋੜਾ ਹਨ।
'ਮੈਂ ਬੇਕੈਦ : ਕਲਾਮ ਸਾਈਂ ਬੁੱਲ੍ਹੇ ਸ਼ਾਹ' ਦੀ ਸ਼ੂਟਿੰਗ ਉਤਰਾਖੰਡ, ਹਰਿਦੁਆਰ, ਕਾਂਗੜਾ ਤੇ ਜੈਸਲਮੇਰ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਕੀਤੀ ਗਈ ਹੈ। ਵੀਡੀਓ 'ਚ ਇਨ੍ਹਾਂ ਖੂਬਸੂਰਤ ਲੋਕੇਸ਼ਨਾਂ ਨੂੰ ਦੇਖਣ ਦਾ ਅਲੱਗ ਹੀ ਆਨੰਦ ਆ ਰਿਹਾ ਹੈ। ਇਹ ਗੀਤ ਸਾਨੂੰ ਰੂਹਾਨੀਅਤ ਨਾਲ ਜੋੜਦਾ ਹੈ ਤੇ ਗੀਤ ਰਾਹੀਂ ਕਾਫੀ ਕੁਝ ਸਾਨੂੰ ਸਿੱਖਣ ਨੂੰ ਵੀ ਮਿਲਦਾ ਹੈ। ਜੇਕਰ ਅੱਜਕਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ 'ਚ ਘੱਟ ਹੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ।

ਇਸ ਗੀਤ ਨੂੰ ਅੱਜ ਦੇ ਸਮੇਂ ਦੇ ਮਿਊਜ਼ਿਕ ਮੁਤਾਬਕ ਬਣਾਇਆ ਗਿਆ ਹੈ ਤੇ ਇਸ ਦੀ ਕੰਪੋਜ਼ੀਸ਼ਨ ਦੀ ਲੈਅਕਾਰੀ ਰੱਬ ਨਾਲ ਤਾਰ ਜੋੜਦੀ ਹੈ। ਗਾਇਕ ਮੋਹਿਤ ਨੇ ਸੂਫੀ ਨੂੰ ਫਿਊਜ਼ਨ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਦੱਸਣਯੋਗ ਹੈ ਕਿ 'ਮੈਂ ਬੇਕੈਦ : ਕਲਾਮ ਸਾਈਂ ਬੁੱਲ੍ਹੇ ਸ਼ਾਹ' 6 ਫਰਵਰੀ ਨੂੰ ਯੂਟਿਊਬ ਚੈਨਲ 'ਦਿ ਸਪਿਰਿਟ ਆਫ ਡਾਰਕ ਰੂਮ' 'ਤੇ ਰਿਲੀਜ਼ ਹੋਇਆ ਹੈ। ਦੱਸਣਯੋਗ ਹੈ ਕਿ ਮੋਹਿਤ ਕਸ਼ਯਪ ਲਗਭਗ 300 ਤੋਂ ਵੱਧ ਗੀਤਾਂ ਨੂੰ ਮਿਊਜ਼ਿਕ ਦੇ ਚੁੱਕੇ ਹਨ।


Tags: Bekaid Kalam Sai Bulleh Shah Mohit Kashyap Mohit Kunwar The spirit of Dark Room

Edited By

Rahul Singh

Rahul Singh is News Editor at Jagbani.