FacebookTwitterg+Mail

ਪੰਜਾਬ 'ਚ ਆਪਣੇ ਜੱਦੀ ਪਿੰਡ 'ਚ ਯਾਦ ਕੀਤੇ ਗਏ ਮੁਹੰਮਦ ਰਫੀ

    1/2
01 August, 2016 07:48:42 AM

ਚੰਡੀਗੜ— ਬਾਲੀਵੁੱਡ ਅਤੇ ਪਾਲੀਵੁੱਡ ਦੇ ਮਹਾਨ ਗਾਇਕ ਮੁਹੰਮਦ ਰਫੀ ਨੂੰ ਬੀਤੇ ਦਿਨੀਂ ਉਨ੍ਹਾਂ ਦੀ 36ਵੀਂ ਸਾਲਾਨਾ ਬਰਸੀ 'ਤੇ ਉਨ੍ਹਾਂ ਦੇ ਜੱਦੀ ਪਿੰਡ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਕੋਟਲਾ ਸੁਲਤਾਨਪੁਰ ਵਿਚ ਯਾਦ ਕੀਤਾ ਗਿਆ। ਇਸ ਮੌਕੇ ਕਰਵਾਏ ਇਕ ਸਮਾਗਮ 'ਚ ਗਾਇਕ ਦੇ ਪ੍ਰਸ਼ੰਸਕ ਜਗਜੀਤ ਨੇ ਕਿਹਾ ਕਿ ਰਫੀ ਸਾਹਿਬ ਆਪਣੇ ਸਮੇਂ ਦੇ ਇਕ ਬਿਹਤਰੀਨ ਗਾਇਕ ਰਹੇ ਹਨ ਅਤੇ ਮੌਤ ਤੋਂ 36 ਸਾਲਾਂ ਬਾਅਦ ਵੀ ਉਹ ਲੋਕਾਂ ਦੇ ਦਿਲਾਂ ਵਿਚ ਵਸੇ ਹੋਏ ਹਨ। ਜਾਣਕਾਰੀ ਅਨੁਸਾਰ ਰਫੀ ਦਾ ਜਨਮ ਕੋਟਲਾ ਸੁਲਤਾਨਪੁਰ ਵਿਚ 24 ਦਸੰਬਰ 1924 ਨੂੰ ਹੋਇਆ ਸੀ ਅਤੇ 31 ਜੁਲਾਈ 1980 ਨੂੰ ਦਿਲ ਦਾ ਦੌਰਾ ਪੈਣ ਨਾਲ ਮੁੰਬਈ ਵਿਚ ਉਨ੍ਹਾਂ ਦੇ ਦਿਹਾਂਤ ਹੋ ਗਿਆ।


Tags: ਜੱਦੀ ਪਿੰਡਬਰਸੀਮੁਹੰਮਦ ਰਫੀMohammad rafinative villagedeath anniversary