FacebookTwitterg+Mail

B'Day Spl : 21 ਦੀ ਹੋਈ ਅਨਨਿਆ ਪਾਂਡੇ, ਦੇਖੋ ਖੂਬਸੂਰਤ ਤਸਵੀਰਾਂ

beautiful pictures of ananya pandey
30 October, 2019 01:32:55 PM

ਨਵੀਂ ਦਿੱਲੀ—ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਇਸ ਸਾਲ 'ਸਟੂਡੈਂਟ ਆਫ ਦਿ ਈਅਰ 2' ਫਿਲਮ ਨਾਲ ਕੀਤੀ ਸੀ। ਉਹ ਆਉਣ ਵਾਲੇ ਸਮੇਂ 'ਚ ਕਈ ਸਾਰੀਆਂ  ਫਿਲਮਾਂ 'ਚ ਵੀ ਦਿਖਾਈ ਦੇਵੇਗੀ।Punjabi Bollywood Tadka

ਤਸਵੀਰਾਂ 'ਚ ਦੇਖੋ ਉਨ੍ਹਾਂ ਦਾ ਸਫਰ...

Punjabi Bollywood Tadka
ਅਨਨਿਆ ਪਾਂਡੇ ਦਾ ਜਨਮ 30 ਅਕਤੂਬਰ 1998 ਨੂੰ ਚੰਕੀ ਪਾਂਡੇ ਅਤੇ ਭਾਵਨਾ ਪਾਂਡੇ ਦੇ ਘਰ ਹੋਇਆ ਸੀ। ਅਨਨਿਆ ਦੀ ਛੋਟੀ ਭੈਣ ਰਾਇਸਾ ਅਜੇ ਸਕੂਲ 'ਚ ਪੜ੍ਹਦੀ ਹੈ।

Punjabi Bollywood Tadka
ਅਨਨਿਆ ਸੈਲੇਬ੍ਰਿਟੀ ਫਿਟਨੈੱਸ ਇੰਸਟ੍ਰਕਟਰ ਡੈਨੇ ਪਾਂਡੇ ਦੀ ਭਤੀਜੀ ਹੈ ਅਤੇ ਆਪਣੇ ਕਜ਼ਿਨ ਅਹਾਨਾ ਅਤੇ ਅਲਾਨ ਦੇ ਬਹੁਤ ਕਰੀਬ ਹੈ।

Punjabi Bollywood Tadka
ਆਪਣੇ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਅਨਨਿਆ ਪਾਂਡੇ ਨਵੰਬਰ 2017 'ਚ 'ਲੇ ਬਾਲ' ਦਿਖਾਈ ਦਿੱਤੀ। ਇਸ ਦੌਰਾਨ ਉਹ ਪਿੰ੍ਰਸ ਫਿਲਿਪ ਦੇ ਨਾਲ ਨਜ਼ਰ ਆਈ।

Punjabi Bollywood Tadka
ਅਨਨਿਆ ਦੇ 'ਲੇ ਬਾਲ' 'ਚ ਡੈਬਿਊ ਦੇ ਮੌਕੇ 'ਤੇ ਉਨ੍ਹਾਂ ਦੇ ਪਿਤਾ ਚੰਕੀ ਪਾਂਡੇ ਵੀ ਉਥੇ ਮੌਜੂਦ ਸਨ। ਇਸ ਦੇ ਬਾਅਦ ਕਰਨ ਜੌਹਰ ਨੇ 'ਸਟੂਡੈਂਟ ਆਫ ਦਿ ਈਅਰ 2' 'ਚ ਤਾਰਾ ਸੁਤਾਰਿਆ ਦੇ ਨਾਲ ਅਨਨਿਆ ਪਾਂਡੇ ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ। ਇਸ ਫਿਲਮ 'ਚ ਟਾਈਗਰ ਸ਼ਰਾਫ ਵੀ ਸ਼ਾਮਲ ਸਨ।

Punjabi Bollywood Tadka
ਕਾਫੀ ਇੰਤਜ਼ਾਰ ਦੇ ਬਾਅਦ ਮਈ 2019 'ਚ ਆਈ 'ਸਟੂਡੈਂਟ ਆਫ ਦਿ ਈਅਰ' ਨੂੰ ਮਿਲੇ-ਜੁਲੇ ਰਵਿਊ ਮਿਲੇ। ਇਸ ਫਿਲਮ ਨੂੰ ਪੁਨੀਤ ਮਲਹੋਤਰਾ ਨੇ ਨਿਰਦੇਸ਼ਿਤ ਕੀਤਾ।

Punjabi Bollywood Tadka
ਹੁਣ ਅਨਨਿਆ ਪਾਂਡੇ 'ਪਤੀ ਪਤਨੀ ਔਰ ਵੋਹ' ਦੀ ਰੀਮੇਕ 'ਚ ਰੁੱਝੀ ਹੋਈ ਹੈ, ਜਿਨ੍ਹਾਂ 'ਚ ਉਨ੍ਹਾਂ ਨੇ ਕੋ-ਸਟਾਰ ਕਾਰਤਿਕ ਆਰਯਨ ਅਤੇ ਭੂਮੀ ਪੇਡਨੇਕਰ ਹਨ। ਅਨਨਿਆ ਨੇ ਇਸ਼ਾਨ ਖੱਟਰ ਦੇ ਆਪੋਜ਼ਿਟ 'ਖਾਲੀ ਪੀਲੀ' ਵੀ ਸਾਈਨ ਕੀਤੀ ਹੈ।


Tags: beautiful pictures Ananya Pandeyਅਨਨਿਆ ਪਾਂਡੇਖੂਬਸੂਰਤ ਤਸਵੀਰਾਂ

About The Author

Aarti dhillon

Aarti dhillon is content editor at Punjab Kesari