ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦੀ ਫਿਲਮ 'ਬੇਗਮ ਜਾਨ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਵਿਦਿਆ ਬਾਲਨ ਨੇ ਇੱਕ ਜਾਨਦਾਰ ਪੇਸ਼ਕਾਰੀ ਦਿੱਤੀ ਹੈ ਅਤੇ ਉਸ ਨੂੰ ਬੇਗਮ ਜਾਨ ਦਾ ਮੌਕਾ ਮਿਲਿਆ ਹੈ। ਬੇਗਮ ਜਾਨ ਫਿਲਮ 'ਚ ਉਸ ਨੇ ਕੋਸ਼ਿਸ਼ ਕੀਤੀ ਹੈ ਕਿ ਜੇਕਰ ਕਿਰਦਾਰ ਚੰਗੇ ਢੰਗ ਨਾਲ ਲਿਖਿਆ ਗਿਆ ਹੋਵੇ ਤਾਂ ਉਸ ਨੂੰ ਬੇਹਿਤਰੀਨ ਢੰਗ ਨਾਲ ਅੰਜਾਮ ਦੇ ਸਕਦੀ ਹੈ। ਅਜਿਹਾ ਮੌਕਾ ਇਸ ਵਾਰ ਉਸ ਦੇ ਹੱਥ ਲੱਗਾ ਹੈ। ਬੰਗਾਲੀ ਹਿੱਟ ਫਿਲਮ 'ਰਾਜਕਹਿਨੀ' ਦੇ ਇਸ ਹਿੰਦੀ ਰੀਮੇਕ 'ਚ ਹਰ ਉਹ ਗੱਲ ਹੈ, ਜੋ ਇੱਕ ਬੇਹਿਤਰੀਨ ਸਿਨੇਮਾ ਲਈ ਜ਼ਰੂਰੀ ਹੁੰਦੀ ਹੈ। ਫਿਰ ਭਾਵੇਂ ਉਹ ਬੇਹਿਤਰੀਨ ਅਦਾਕਾਰੀ ਹੋਵੇ, ਕੈਮਰੇ ਦਾ ਕਮਾਲ ਹੋਵੇ ਜਾ ਚੰਗੀ ਕਹਾਣੀ। ਹਰ ਮੋਰਚੇ 'ਤੇ 'ਬੇਗਮ ਜਾਨ' ਖਰੀ ਉਤਰੇਗੀ। ਫਿਲਮ ਪੂਰੀ ਤਰ੍ਹਾਂ ਨਾਲ ਇਸ ਗੱਲ 'ਤੇ ਫੋਕਸ ਹੈ ਕਿ ਮਰਦਾਂ ਦੀ ਦੁਨੀਆ 'ਚ ਔਰਤਾਂ ਨੂੰ ਆਪਣੇ ਦਮ 'ਚੇ ਜਿਉਣਾ ਅਤੇ ਮਾਰਨਾ ਆਉਂਦਾ ਹੈ।
ਕਹਾਣੀ...
ਕਹਾਣੀ ਬੇਗਮ ਜਾਨ (ਦਿਵਿਆ ਬਾਲਨ) ਕੀਤੀ ਹੈ, ਜੋ ਕੋਠਾ ਚਲਾਉਂਦੀ ਹੈ ਅਤੇ ਜਿਥੇ ਕੁਝ ਲੜਕੀਆਂ ਰਹਿੰਦੀਆਂ ਹਨ। ਇਨ੍ਹਾਂ ਔਰਤਾਂ ਦੀ ਦੁਨੀਆ ਇਸ 'ਚ ਸੀਮਿਤ ਹੈ ਅਤੇ ਇਹ ਸੱਤਾ ਚਲਦੀ ਹੈ ਤਾਂ ਬੇਗਮ ਜਾਨ ਦੀ। ਫਿਲਮ ਦੀ ਸ਼ੁਰੂਆਤ ਵੰਡ ਅਤੇ ਆਜ਼ਾਦੀ ਨਾਲ ਹੁੰਦੀ ਹੈ। ਅਜਿਹੀ ਆਜ਼ਾਦੀ, ਜੋ ਆਪਣੇ ਨਾਲ ਤਰਸਦੀ ਲੈ ਕੇ ਜੋ ਤੰਜ ਕਸਿਆ ਗਿਆ ਹੈ ਉਹ ਕਮਾਲ ਹੈ ਕਿਉਂਕਿ ਜਦੋਂ ਬੇਗਮ ਜਾਨ ਇਹ ਸਵਾਲ ਕਰਦੀ ਹੈ, ''ਇਕ ਤਵਾਯਕ ਲਈ ਕੀ ਆਜ਼ਾਦੀ... ਲਾਈਟ ਬੰਦ ਸਭ ਇੱਕ ਬਰਾਬਰ...'' ਅਜਿਹੇ 'ਚ ਆਜ਼ਾਦੀ ਦੇ ਨਵੇਂ ਢੰਗਾਂ 'ਤੇ ਸਵਾਲੀਆ ਨਿਸ਼ਾਨ ਲੱਗਾ ਜਾਂਦਾ ਹੈ। ਫਿਲਮ ਦਾ ਔਰਤ ਅਤੇ ਸਮਾਜ 'ਚ ਉਸ ਦੇ ਅਸਤਿਵ ਨੂੰ ਲੈ ਕੇ ਜਿਸ ਤਰ੍ਹਾਂ ਦੇ ਸਵਾਲ ਪੈਦਾ ਕੀਤਾ ਗਏ ਹਨ, ਉਹ ਅਸਲ 'ਚ ਲੰਬੇ ਸਮੇਂ ਤੋਂ ਬਾਲੀਵੁੱਡ 'ਚ ਨਹੀਂ ਆ ਸਕੇ ਸਨ। ਫਿਰ ਇਸ ਦੌਰਾਨ ਈਲਾ ਅਰੁਣ ਜੋ ਬਹਾਦਰ ਮਹਿਲਾਵਾਂ ਦੀਆਂ ਕਹਾਣੀਆਂ ਸੁਣਾਉਂਦੀਆਂ ਹਨ, ਉਹ ਵੀ ਕਾਫੀ ਰੋਚਕ ਹੈ। ਇਸ ਫਿਲਮ 'ਚ ਦਿਵਿਆ ਬਾਲਨ ਤੋਂ ਇਲਾਵਾ ਈਲਾ ਅਰੁਣ, ਗੌਹਰ ਖਾਨ, ਪੱਲਵੀ ਸ਼ਾਰਦਾ, ਚੰਕੀ ਪਾਂਡੇਆ, ਆਸ਼ੀਸ਼ ਵਿਦਿਆਰਥੀ, ਰਜਤ ਕਪੂਰ ਅਤੇ ਨਸੀਰੂਦੀਨ ਸ਼ਾਹ ਮੁੱਖ ਭੂਮਿਕਾ 'ਚ ਹਨ।
ਜ਼ਿਕਰਯੋਗ ਹੈ ਕਿ ਫਿਲਮ ਦਾ ਸੰਗੀਤ ਕਾਫੀ ਕਲਾਸਿਕ ਢੰਗ ਦਾ ਹੈ, ਜੋ ਫਿਲਮ ਮੁਤਾਬਕ ਇਕਦਮ ਸਟੀਕ ਬੈਠਦਾ ਹੈ। ਅੱਜ ਜਦੋਂ ਸਮਾਜ 'ਚ ਸੰਪਰਦਾਇਕਤਾ ਦਾ ਦੰਸ਼ ਤੇਜੀ ਨਾਸ ਘੁਲਦਾ ਨਜ਼ਰ ਆ ਰਿਹਾ ਹੈ ਅਤੇ ਧਰਮ ਪਛਾਣ ਬਣਦਾ ਜਾ ਰਿਹਾ ਹੈ। ਬੇਗਮ ਜਾਨ ਨੇ ਸਹੀਂ ਸਮੇਂ 'ਤੇ ਦਸਤਕ ਦਿੱਤੀ ਹੈ। ਉਸ ਨੇ ਮਰਦ ਪ੍ਰਧਾਨ ਸਮਾਜ ਦੇ ਚਿਹਰੇ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਈ ਸੀਨਸ ਤਾਂ ਅਜਿਹੇ ਵੀ ਹਨ, ਜੋ ਮਰਦ ਹੋਣ 'ਤੇ ਸ਼ਰਮਿੰਦਾ ਹੋਣ ਨੂੰ ਮਜ਼ਬੂਰ ਕਰ ਦਿੰਦੇ ਹਨ। ਅਜਿਹੇ ਮਰਦ ਜਿਨ੍ਹਾਂ ਲਈ ਔਰਤ ਸਿਰਫ ਦੇਹ ਹੈ। ਉਸ ਤੋਂ ਜ਼ਿਆਦਾ ਕੁਝ ਨਹੀਂ। ਇਸ ਫਿਲਮ ਨੂੰ ਹਫਤੇ ਹਾਲੀਵੁੱਡ ਦੀ ਹਿੱਟ ਫ੍ਰੇਂਚਾਇਜੀ ਫਾਸਟ ਐਂਡ ਫਯੂਰੀਅਸ 8 ਨਾਲ ਟੱਕਰ ਮਿਲੇਗੀ। ਇਹ ਮੁਕਾਬਲਾ ਥੋੜਾ ਔਖਾ ਹੋ ਸਕਦਾ ਹੈ। ਉਂਝ ਵੀ ਵਿਦਿਆ ਬਾਲਨ ਦੀਆਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਹੋਲੀ-ਹੋਲੀ ਰਫਤਾਰ ਫੜਨ ਦਾ ਰਿਕਾਰਡ ਰਿਹਾ ਹੈ।