ਮੁੰਬਈ (ਬਿਊਰੋ)— ਅੱਜ ਦੇ ਸਮੇਂ 'ਚ ਬੋਲਡ ਫੋਟੋਸ਼ੂਟ ਕਰਵਾਉਣਾ ਇਕ ਆਮ ਗੱਲ ਹੋ ਗਈ ਹੈ।
ਲਗਭਗ ਸਾਰੀਆਂ ਮਸ਼ਹੂਰ ਮੈਗਜ਼ੀਨਜ਼ ਅਭਿਨੇਤਰੀਆਂ ਦੇ ਬੋਲਡ ਫੋਟੋਸ਼ੂਟ ਨੂੰ ਕਵਰ ਪੇਜ਼ ਬਣਾਉਂਦੀਆਂ ਹਨ ਅਤੇ ਚਰਚਾ ਬਟੋਰਦੀਆਂ ਹਨ ਪਰ ਇਹ 1951 'ਚ ਵੀ ਹੋਇਆ ਹੋਵੇਗਾ?
ਕੀ ਤੁਸੀਂ ਕਦੇ ਸੋਚਿਆ ਹੈ? ਜਿਸ ਦੌਰ 'ਚ ਅਭਿਨੇਤਰੀਆਂ ਫਿਲਮਾਂ 'ਚ ਐਕਟਿੰਗ ਕਰਨ ਤੋਂ ਵੀ ਕਤਰਾਉਂਦੀਆਂ ਸਨ ਅਤੇ ਸਾੜ੍ਹੀ 'ਚ ਲਿਪਟੀਆਂ ਨਜ਼ਰ ਆਉਂਦੀਆਂ ਸਨ, ਉਸ ਜ਼ਮਾਨੇ 'ਚ ਵੀ ਇਕ ਅਭਿਨੇਤਰੀ ਨੇ ਅਜਿਹਾ ਕਰ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ।
ਇਸ ਅਭਿਨੇਤਰੀ ਦਾ ਨਾਂ ਸੀ ਬੇਗਮ ਪਾਰਾ। ਬੇਗਮ ਪਾਰਾ ਨੇ ਲਾਈਫ ਮੈਗਜ਼ੀਮ ਲਈ ਇਕ ਬੋਲਡ ਫੋਟੋਸ਼ੂਟ ਕਰਾਇਆ ਸੀ।
ਇਸ ਫੋਟੋਸ਼ੂਟ 'ਚ ਉਨ੍ਹਾਂ ਨੇ ਵ੍ਹਾਈਟ ਸਾੜ੍ਹੀ ਪਾ ਕੇ ਅਤੇ ਸਿਗਰੇਟ ਦੇ ਕੱਸ਼ ਲਗਾਉਂਦੇ ਹੋਏ ਅਜਿਹੇ ਪੋਜ਼ ਦਿੱਤੇ ਸਨ ਕਿ ਉਹ ਬਾਲੀਵੁੱਡ ਦੀ ਫਰਸਟ Bombshell ਅਤੇ Pin Up Girl ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀ।
ਬੇਗਮ ਪਾਰਾ ਦਾ ਇਹ ਫੋਟੋਸ਼ੂਟ ਉਸ ਦੌਰ ਦੇ ਮਸ਼ਹੂਰ ਫੋਟੋਗਰਾਫਰ ਜੇਮਸ ਬੁਰਕੇ ਨੇ ਕੀਤਾ ਸੀ।