FacebookTwitterg+Mail

'ਪਾਕੀਜ਼ਾ' ਦੀ ਸ਼ੂਟਿੰਗ ਤੋਂ ਬਾਅਦ ਖਤਰਨਾਕ ਡਾਕੂ ਨੇ ਮੀਨਾ ਕੁਮਾਰੀ ਤੋਂ ਚਾਕੂ ਨਾਲ ਲਿਆ ਸੀ ਆਪਣੇ ਹੱਥ 'ਤੇ ਆਟੋਗਰਾਫ

behind the stories of movie pakeezah
16 May, 2020 08:50:35 AM

ਮੁੰਬਈ (ਬਿਊਰੋ) — ਕੁਝ ਫਿਲਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਯਾਦਗਾਰ ਹੋ ਨਿੱਬੜਦੀਆਂ ਹਨ, ਅਜਿਹੀ ਹੀ ਇਕ ਫਿਲਮ 'ਪਾਕੀਜ਼ਾ' ਹੈ। ਆਖਿਆ ਜਾਂਦਾ ਹੈ ਕਿ ਇਸ ਫਿਲਮ ਤੋਂ ਬਾਅਦ ਕਈਆਂ ਦੀ ਮੁਹੱਬਤ ਦੇ ਕਿੱਸੇ ਸ਼ੁਰੂ ਹੋਏ ਸਨ ਅਤੇ ਕਈਆਂ ਦੇ ਖਤਮ। ਇਸ ਆਰਟੀਕਲ 'ਚ ਤੁਹਾਨੂੰ ਅਸੀਂ ਇਸ ਨਾਲ ਜੁੜੇ ਕੁਝ ਦਿਲਚਸਪ ਕਿੱਸੇ ਦੱਸਾਂਗੇ। ਕਹਿੰਦੇ ਹਨ ਕਿ ਇਸ ਫਿਲਮ ਦਾ ਕੁਝ ਹਿੱਸਾ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਇਲਾਕੇ 'ਚ ਸ਼ੂਟ ਕੀਤਾ ਗਿਆ ਸੀ।

ਜਦੋਂ ਇਸ ਫਿਲਮ ਦੀ ਸ਼ੂਟਿੰਗ ਖਤਮ ਕਰਕੇ ਨਿਰਦੇਸ਼ਕ ਕਮਾਲ ਅਮਰੋਹੀ ਤੇ ਮੀਨਾ ਕੁਮਾਰੀ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਦਾ ਪੈਟਰੋਲ ਖਤਮ ਹੋ ਗਿਆ ਸੀ। ਉਸ ਸਮੇਂ ਕੋਈ ਬੱਸ ਵੀ ਨਹੀਂ ਸੀ ਚਲਦੀ, ਰਾਤ ਦੇ ਦੋ ਵੱਜੇ ਸਨ। ਇਸੇ ਦੌਰਾਨ ਇਕ ਲੋਕਾਂ ਦਾ ਗੁੱਟ ਆਇਆ ਅਤੇ ਅਮਰੋਹੀ ਤੇ ਮੀਨਾ ਕੁਮਾਰੀ ਨੂੰ ਮਿਲਿਆ ਅਤੇ ਆਪਣੇ ਗੁੱਟ ਦੇ ਬੰਦਿਆਂ ਨਾਲ ਉਸ ਦੀ ਜਾਣ ਪਛਾਣ ਕਰਵਾਈ। ਇਸ ਗੁੱਟ ਨੇ ਹੀ ਉਨ੍ਹਾਂ ਦੇ ਰਹਿਣ ਸਹਿਣ ਅਤੇ ਰਾਤ ਦੇ ਜਸ਼ਨ ਦਾ ਇੰਤਜ਼ਾਮ ਕੀਤਾ। ਇਹ ਬੰਦਾ ਮੀਨਾ ਕੁਮਾਰੀ ਦਾ ਫੈਨ ਸੀ।।ਰਾਤ ਦੇ ਹਨੇਰੇ 'ਚ ਇਹ ਬੰਦਾ ਮੀਨਾ ਕੁਮਾਰੀ ਕੋਲ ਚਾਕੂ ਲੈ ਕੇ ਆਇਆ ਅਤੇ ਮੀਨਾ ਕੁਮਾਰੀ ਨੂੰ ਕਹਿਣ ਲੱਗਾ ਕਿ ਉਹ ਉਸ ਦੇ ਹੱਥ ਤੇ ਚਾਕੂ ਨਾਲ ਆਟੋਗ੍ਰਾਫ ਦੇਵੇ। ਮੀਨਾ ਕੁਮਾਰੀ ਨੇ ਘਬਰਾਉਂਦੇ ਹੋਏ ਆਪਣਾ ਨਾਂ ਉਸ ਦੇ ਹੱਥ 'ਤੇ ਲਿਖ ਦਿੱਤਾ। ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਬੰਦਾ ਮੱਧ ਪ੍ਰਦੇਸ਼ ਦਾ ਸਭ ਤੋਂ ਵੱਡਾ ਡਾਕੂ ਅੰਮ੍ਰਿਤ ਲਾਲ ਸੀ।

ਦੱਸ ਦਈਏ ਕਿ ਇਹ ਫਿਲਮ ਸ਼ੁਰੂਆਤ 'ਚ ਕੁਝ ਜ਼ਿਆਦਾ ਕਮਾਲ ਨਹੀਂ ਕਰ ਸਕੀ ਪਰ ਫਿਲਮ ਦੇ ਰਿਲੀਜ਼ ਹੋਣ ਤੋਂ ਇਕ ਮਹੀਨਾ ਬਾਅਦ ਮੀਨਾ ਕੁਮਾਰੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਸਿਨੇਮਾ ਘਰਾਂ ਦੇ ਬਾਹਰ ਲੱਗ ਗਈ ਤੇ ਫਿਲਮ ਸੁਪਰ ਹਿੱਟ ਹੋ ਗਈ।
 


Tags: PakeezahBehind StoriesMeena KumariAutographਪਾਕੀਜ਼ਾਮੀਨਾ ਕੁਮਾਰੀ

About The Author

sunita

sunita is content editor at Punjab Kesari