ਲਾਸ ਏਂਜਲਸ(ਬਿਊਰੋ)— ਡਿਜ਼ਨੀ ਸਟਾਰ ਬੇਲਾ ਥੋਰਨ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਬੇਲਾ ਥੋਰਨ ਨੇ ਹਾਲ ਹੀ 'ਚ ਇਕ ਖੁਲਾਸਾ ਕੀਤਾ ਹੈ ਕਿ ਸੋਸ਼ਲ ਮੀਡੀਆ ਨਾਲ ਉਹ ਕਿੰਨੀ ਕਮਾਈ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਹੀ ਬੇਲਾ ਨੇ ਐਲਾਨ ਕੀਤਾ ਸੀ ਕਿ ਉਹ ਸਾਲ 2018 ਲਈ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੀ ਹੈ। ਹਾਲਾਂਕਿ ਕੁਝ ਹੀ ਦਿਨਾਂ 'ਚ ਉਹ ਫਿਰ ਤੋਂ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਕੇ ਆਪਣੀਆਂ ਤਸਵੀਰਾਂ ਪੋਸਟ ਕਰਨ ਲੱਗੀ ਹੈ। ਹਿੱਟ ਫਿਲਮ 'ਮਿਡਨਾਈਟ ਸਨ' ਦੀ ਇਹ ਅਦਾਕਾਰਾ ਇੰਨੀ ਦਿਨੀਂ ਇਕ ਡਾਕੂਮੈਂਟਰੀ 'ਚ ਇੰਸਟਾਗ੍ਰਾਮ ਤੇ ਸਨੈਪਚੈਟ ਵਰਗੇ ਐਪਸ ਨਾਲ ਕਮਾਈ ਕਰਨ ਦੀ ਆਪਣੀ ਰਣਨੀਤੀ 'ਤੇ ਚਰਚਾ ਕਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿਣ ਤੇ ਆਪਣੇ ਮੁਹਾਂਸਿਆ ਦੇ ਵੀਡੀਓਜ਼ ਨੂੰ ਸ਼ੇਅਰ ਕਰਨ ਤੋਂ ਲੈ ਕੇ ਔਰਤਾਂ ਦੇ ਯੌਨ ਸ਼ੋਸ਼ਣ ਵਰਗੇ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਣ ਮਸ਼ਹੂਰ ਬੇਲਾ ਆਖਦੀ ਹੈ ਕਿ ਉਸ ਦੀ ਹਰ ਪੋਸਟ ਪਿੱਛੇ ਇਕ ਸੋਚੀ-ਸਮਝੀ ਰਣਨੀਤੀ ਹੁੰਦੀ ਹੈ। ਉਹ ਦਾ ਆਖਣਾ ਹੈ ਕਿ, ''ਮੈਂ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ 'ਤੇ ਲੋਕ ਦੇਖਣ ਕਿ ਮੈਂ ਅਸਲ 'ਚ ਕਿਹੋ ਜਿਹੀ ਹਾਂ। ਮੈਂ ਵੱਡੀ ਹੀ ਅਜਿਹੇ ਮਾਹੌਲ 'ਚ ਹੋਈ ਹਾਂ ਕਿ ਮੈਨੂੰ ਲੱਗਦਾ ਸੀ ਕਿ ਸੋਸ਼ਲ ਮੀਡੀਆ ਹੀ ਸਭ ਕੁਝ ਹੈ।'' ਸੋਸ਼ਲ ਮੀਡੀਆ ਦੀ ਕਮਾਈ ਨਾਲ ਹੀ ਖਰੀਦਿਆ ਘਰ ਉਹ ਸਵੀਕਾਰ ਕਰਦੀ ਹੈ ਕਿ ਜ਼ਿਆਦਤਰ ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ 'ਤੇ ਪਾਈਆਂ ਪੋਸਟਾਂ ਨਾਲ ਬਹੁਤ ਸਾਰਾ ਪੈਸਾ ਕਮਾਉਂਦੇ ਹਨ। ਬੇਲਾ ਸ਼ਾਇਦ ਪਹਿਲੀ ਸਟਾਰ ਹੈ, ਜਿਸ ਨੇ ਖੁਲਾਸਾ ਕੀਤਾ ਹੈ ਕਿ ਹਰ ਪੋਸਟ ਲਈ ਉਸ ਨੂੰ ਕਿੰਨੀ ਕਮਾਈ ਹੁੰਦੀ ਹੈ। ਉਸ ਨੇ ਦੱਸਿਆ, ''ਇੰਸਟਾਗ੍ਰਾਮ 'ਤੇ ਗ੍ਰਿਡ ਪੋਸਟਿੰਗ ਲਈ ਪ੍ਰਤੀ ਪੋਸਟ 65,000 ਡਾਲਰ, ਸਟੋਰੀ ਪੋਸਟਿੰਗ ਲਈ 10 ਤੋਂ 20 ਹਜ਼ਾਰ ਡਾਲਰ ਤੱਕ ਮੈਨੂੰ ਮਿਲਦੇ ਹਨ।'' ਸਨੈਪਚੈਟ ਦੀ ਪ੍ਰਾਯੋਜਿਤ ਪੋਸਟਸ ਨਾਲ ਹੋਣ ਵਾਲੀ ਕਮਾਈ ਬਾਰੇ ਵੀ ਉਸ ਨੇ ਡਾਕੂਮੈਂਟਰੀ 'ਚ ਖੁਲਾਸੇ ਕੀਤੇ ਹਨ। ਬੇਲਾ ਥੋਰਨੇ ਬੋਲਡ ਅੰਦਾਜ਼ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਬੇਲਾ ਹਮੇਸ਼ਾ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।