ਮੁੰਬਈ— 'MTV Roadies' 13 ਦੀ ਮੁਕਾਬਲੇਬਾਜ਼ ਬੈਨਫਸ਼ਾ ਸੋਨਾਵਾਲਾ ਦੀਆਂ ਤਸਵੀਰਾਂ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਬੇਨਫਸ਼ਾ ਐਮ. ਟੀ. ਵੀ. ਚੈਨਲ 'ਤੇ ਵੀਡੀਓ ਜੋਕੀ ਹੈ। ਐਮ. ਟੀ. ਵੀ. ਦੇ ਮਸ਼ਹੂਰ ਸ਼ੋਅ 'Roadies' ਦੇ 13ਵੇਂ ਸੀਜ਼ਨ 'ਚ ਬੇਨਫਸ਼ਾ ਸੋਨਾਵਾਲਾ ਕਰਨ ਕੁੰਦਰਾ ਦੀ ਟੀਮ 'ਚ ਸੀ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਫਾਲੋਅਰਸ ਨੂੰ ਦੇਖਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦਾ ਫੇਮ ਕਿਸੇ ਅਭਿਨੇਤਰੀ ਤੋਂ ਘਟ ਨਹੀਂ ਹੈ। ਹਾਲ ਹੀ 'ਚ ਬੇਨਫਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਿਕਨੀ ਅਵਤਾਰ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ 'ਚ ਉਹ ਬੀਚ ਦੇ ਕਿਨਾਰੇ ਨਜ਼ਰ ਆ ਰਹੀ ਸੀ।
ਜ਼ਿਕਰਯੋਗ ਹੈ ਕਿ ਬੇਨਫਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਬੇਨਫਸ਼ਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਆਪਣੀ ਹੌਟ ਤਸਵੀਰਾਂ ਕਰਕੇ ਕਾਫੀ ਚਰਚਾ 'ਚ ਰਹਿੰਦੀ ਹੈ। ਐਮ. ਟੀ. ਵੀ. ਦੇ ਸ਼ੋਅ 'ਚ ਵੀ ਬੇਨਫਸ਼ਾ ਨੂੰ ਕਾਫੀ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ।