ਮੁੰਬਈ (ਬਿਊਰੋ)— 'ਬਿੱਗ ਬੌਸ' ਤੇ ਐਮ. ਟੀ. ਵੀ. 'ਰੌਡੀਜ਼' ਦੀ ਸਾਬਕਾ ਮੁਕਾਬਲੇਬਾਜ਼ ਬੇਨਫਸ਼ਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਬੇਨਫਸ਼ਾ ਐਮ. ਟੀ. ਵੀ. 'ਤੇ ਵੀਡੀਓ ਆ. ਜੇ. ਹੈ। ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 'ਚ ਬੇਨਫਸ਼ਾ ਘਰ 'ਚ ਜ਼ਿਆਦਾ ਸਮਾਂ ਟਿੱਕ ਨਹੀਂ ਸਕੀ।
'ਬਿੱਗ ਬੌਸ' ਦੇ ਘਰ 'ਚ ਰਹਿਣ ਦੌਰਾਨ ਉਨ੍ਹਾਂ 'ਤੇ ਦੋਸ਼ ਲਗਾਇਆ ਸੀ ਕਿ ਬੇਨਫਸ਼ਾ ਨੇ ਬਿੱਗ ਬੌਸ 'ਚ ਚਰਚਾ 'ਚ ਰਹਿਣ ਲਈ ਪ੍ਰਿਆਂਕ ਨਾਲ ਅਫੇਅਰ ਦਾ ਡਰਾਮਾ ਕੀਤਾ। ਇੰਸਟਾਗ੍ਰਾਮ 'ਤੇ ਬੇਨਫਸ਼ਾ ਹਮੇਸ਼ਾ ਹੀ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਇਸ ਵਜ੍ਹਾ ਕਰਕੇ ਉਹ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੌਰਦੀ ਹੈ।
ਬੇਨਫਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸਦੀ ਇੰਸਟਾਗ੍ਰਾਮ 'ਤੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 364,000 ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 5,31 ਪੋਸਟਾਂ ਸ਼ੇਅਰ ਕਰ ਚੁੱਕੀ ਹੈ।