FacebookTwitterg+Mail

ਟਾਈਗਰ ਦੀ ਇਸ ਹਰਕਤ ਨੇ ਬੇਨਾਫਸ਼ਾ ਦੀ ਕਰ ਦਿੱਤੀ ਅਜਿਹੀ ਹਾਲਤ, ਪਰੇਸ਼ਾਨ ਹੋ ਕੇ ਸ਼ੇਅਰ ਕੀਤੀ Video

benafsha soonawalla
28 June, 2018 12:57:02 PM

ਮੁੰਬਈ (ਬਿਊਰੋ)— 'ਬਾਗੀ 2' ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਅੱਜਕਲ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ 2' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਫਿਲਮ 'ਚ ਟਾਈਗਰ ਨਾਲ ਦੋ ਅਭਿਨੇਤਰੀਆਂ ਡੈਬਿਊ ਕਰਨ ਵਾਲੀਆਂ ਹਨ। ਜਿੱਥੇ ਇਕ ਪਾਸੇ ਟਾਈਗਰ ਇਸ ਫਿਲਮ ਦੀ ਸ਼ੂਟਿੰਗ 'ਚ ਬਿਜ਼ੀ ਹਨ ਤਾਂ ਉੱਥੇ ਦੂਜੇ ਪਾਸੇ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਟਾਈਗਰ ਕੁਝ ਅਜਿਹਾ ਕਰ ਰਹੇ ਹਨ, ਜਿਸ ਤੋਂ 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਦੀ ਬੁਰੀ ਹਾਲਤ ਹੋ ਗਈ ਹੈ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ, ਜਿਸ 'ਚ ਟਾਈਗਰ ਸ਼ਰਾਫ ਨਾਲ ਬੇਨਾਫਸ਼ਾ ਸੂਨਾਵਾਲਾ ਨਜ਼ਰ ਆ ਰਹੀ ਹੈ।

ਬੇਨਾਫਸ਼ਾ ਵੀ. ਜੇ. ਹੈ ਅਤੇ 'ਬਿੱਗ ਬੌਸ 11' 'ਚ ਬਤੌਰ ਮੁਕਾਬਲੇਬਾਜ਼ ਹਿੱਸਾ ਲੈ ਚੁੱਕੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਆਖਿਰ ਟਾਈਗਰ ਨੂੰ ਕੀ ਹੋ ਗਿਆ ਹੈ? ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਬੇਨਾਫਸ਼ਾ ਟਾਈਗਰ ਦਾ ਇੰਟਰਵਿਊ ਲੈਣ ਲਈ ਇੰਤਜ਼ਾਰ ਕਰ ਰਹੀ ਹੈ ਪਰ ਟਾਈਗਰ ਆਪਣੇ ਫੋਨ 'ਚ ਬਿਜ਼ੀ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਬੇਨਾਫਸ਼ਾ ਦੀ ਲੱਖਾਂ ਕੋਸ਼ੀਸ਼ਾਂ ਤੋਂ ਬਾਅਦ ਵੀ ਟਾਈਗਰ ਉਨ੍ਹਾਂ ਦੀ ਗੱਲ ਨਹੀਂ ਮੰਨ ਰਹੇ। ਇਸ ਵੀਡੀਓ ਨੂੰ ਇੰਸਟਾਗਰਾਮ 'ਤੇ ਸ਼ੇਅਰ ਕਰਦੇ ਹੋਏ ਬੇਨਾਫਸ਼ਾ ਨੇ ਲਿਖਿਆ, ''ਮੈਂ ਟਾਈਗਰ ਸ਼ਰਾਫ ਦਾ ਇੰਟਰਵਿਊ ਲੈਣ ਗਈ ਸੀ ਪਰ ਉਹ ਆਪਣੇ ਫੋਨ 'ਚ ਬਿਜ਼ੀ ਹਨ।

 

A post shared by Tiger Shroff (@tigerjackieshroff) on

ਹੁਣ ਤੁਸੀਂ ਲੋਕ ਹੀ ਦੱਸੋਂ ਕਿ ਆਖਿਰ ਟਾਈਗਰ ਆਪਣੇ ਫੋਨ 'ਚ ਹੀ ਬਿਜ਼ੀ ਰਹਿੰਦੇ ਹਨ।'' ਇਸ ਵੀਡੀਓ ਨੂੰ ਟਾਈਗਰ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਕਿਸੇ ਵਿਗਿਆਪਣ ਨਾਲ ਸੰਬੰਧਿਤ ਹੈ ਜਾਂ ਫਿਰ ਕਿਸੇ ਪ੍ਰੋਗਰਾਮ ਨਾਲ, ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ। ਇੰਨਾ ਜ਼ਰੂਰ ਹੈ ਕਿ ਬੇਨਾਫਸ਼ਾ ਅਤੇ ਟਾਈਗਰ ਦੀ ਇਹ ਵੀਡੀਓ ਕਾਫੀ ਮਜ਼ੇਦਾਰ ਹੈ, ਜਿਸ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਇਨਜੁਆਏ ਕਰ ਰਹੇ ਹਨ।


Tags: Benafsha SoonawallaTiger ShroffBigg Boss 11VideoStudent Of The Year 2

Edited By

Chanda Verma

Chanda Verma is News Editor at Jagbani.