ਜਲੰਧਰ (ਵੈੱਬ ਡੈਸਕ) - ਸਾਲ 2011 ਦੀ ਸਟੀਵਨ ਸੋਡਰਬਰਗ ਫਿਲਮ 'ਕੰਟੇਜ਼ਿਅਨ' ਕੋਰੋਨਾ ਵਾਇਰਸ ਦੇ ਵਧਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੀ ਹੈ। ਫਿਲਮ ਵਿਚ ਗਵੈਨਿਥ ਪਲਟਰੋ, ਮੈਰੀਅਨ ਕੋਟੀਲਾਰਡ, ਬ੍ਰਾਇਨ ਕ੍ਰੇਨਸਟਨ, ਮੈਟ ਡੇਮਨ, ਲਾਰੈਂਸ ਫਿਸ਼ਬਰਨ, ਜੂਡ ਲਾਅ, ਕੇਟ ਵਿੰਸਲੇਟ ਅਤੇ ਜੈਨੀਫਰ ਨੇ ਅਦਾਕਾਰੀ ਕੀਤੀ ਸੀ। ਇਹ ਫਿਲਮ ਸਾਲ 2009 ਵਿਚ ਸਵਾਇਨ ਫਲੂ ਦੇ ਫੈਲਣ 'ਤੇ ਅਧਾਰਿਤ ਸੀ।
ਵਾਇਰਸ (2019) - ਫਿਲਮ ਕਹਾਣੀ ਸਾਲ 2018 ਨੀਪਾ ਵਾਇਰਸ ਦੇ ਫੈਲਣ ਦੀ ਅਸਲ ਜ਼ਿੰਦਗੀ ਦੇ ਪਿਛੋਕੜ 'ਤੇ ਅਧਾਰਿਤ ਸੀ। ਆਉਟਬ੍ਰੇਕ - ਵੋਲਫਗੈਂਗ ਪੀਟਰਸਨ ਵਲੋਂ ਨਿਰਦੇਸ਼ਿਤ ਫਿਲਮ ਵਿਚ ਬਾਂਦਰਾਂ ਤੋਂ ਫੈਲਣ ਵਾਲੇ ਇਕ ਵਾਇਰਸ ਦੀ ਕਹਾਣੀ ਪੇਸ਼ ਕੀਤੀ ਗਈ, ਜਿਸ ਵਿਚ ਦਰਸਾਇਆ ਗਿਆ ਹੈ ਕਿ ਕਿਵੇਂ ਵਿਗਿਆਨੀ ਅਫ਼ਰੀਕਾ ਦੇ ਰੇਂ ਫੋਰੈਸਟ ਤੋਂ ਲਿਆਂਦੇ ਗਏ ਬਾਂਦਰਾਂ ਦੁਆਰਾ ਹੋਣ ਵਾਲੇ ਵਿਸ਼ਾਣੂਆਂ ਦੇ ਫੈਲਣ ਤੋਂ ਆਪਣੇ-ਆਪ ਨੂੰ ਬਚਾਉਣ ਲਈ ਕਾਫੀ ਮਿਹਨਤ ਕਰਦੇ ਹਨ। ਪੇਂਡੇਮਿਕ - ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਕੁਝ ਸਮਾਂ ਲੱਗ ਸਕਦਾ ਹੈ। ਤੁਹਾਨੂੰ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ, ਇਸ ਦੇ ਲਈ ਕੁਝ ਮਹੱਤਵਪੂਰਨ ਸੁਝਾਵਾਂ ਲਈ ਇਸ ਸੀਰੀਜ਼ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਤੁਸੀ ਇਸ ਬਿਮਾਰੀ ਦੌਰਾਨ ਕਿਵੇਂ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹੋ। 93 ਡੇਜ਼ - ਸਾਲ 2016 ਵਿਚ ਬਣੀ ਫਿਲਮ ਇਬੋਲਾ ਵਰਗੇ ਇਕ ਵਾਇਰਸ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਸਟੀਵ ਗੁਕਾਸ ਵਲੋਂ ਡਾਇਰੈਕਟ ਇਸ ਫਿਲਮ ਵਿਚ ਡੈਨੀ ਗਲੋਵਰ ਅਤੇ ਬਿਮਬੋ ਮੈਨੂਅਲ ਵਰਗੇ ਸਿਤਾਰੇ ਮੁੱਖ ਭੂਮਿਕਾ ਵਿਚ ਸਨ।