FacebookTwitterg+Mail

ਦਿੱਲੀ ਹਿੰਸਾ ’ਤੇ ਰੋਹਿਤ ਸ਼ੈੱਟੀ ਦਾ ਆਇਆ ਰਿਐਕਸ਼ਨ, ਕਿਹਾ- ਸ਼ਾਂਤ ਰਹੋ, ਚੁੱਪ ਰਹੋ

best thing to do is remain silent  rohit shetty on delhi violence
03 March, 2020 10:47:33 AM

ਮੁੰਬਈ(ਬਿਊਰੋ)-  ਦਿੱਲੀ ਹਿੰਸਾ ’ਚ ਹੁਣ ਤੱਕ ਕਰੀਬ 42 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ ਕਰੀਬ 200 ਲੋਕ ਜ਼ਖਮੀ ਹੋਏ ਹਨ।  ਦਿੱਲੀ ’ਚ ਹੋਈ ਇਸ ਘਟਨਾ ਨੂੰ ਲੈ ਕੇ ਹਾਲ ਹੀ ’ਚ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਤੇ ਪ੍ਰੋਡਿਊਸਰ ਰੋਹਿਤ ਸ਼ੈੱਟੀ ਦਾ ਰਿਐਕਸ਼ਨ ਆਇਆ ਹੈ। ਇਸ ਮਾਮਲੇ ਨੂੰ ਰੋਹਿਤ ਸ਼ੈੱਟੀ ਨੇ ਗੰਭੀਰ ਮੁੱਦਾ ਦੱਸਿਆ ਅਤੇ ਨਾਲ ਹੀ ਇਸ ’ਤੇ ਉਨ੍ਹਾਂ ਨੇ ਚੁੱਪ ਤੇ ਸ਼ਾਂਤ ਰਹਿਣ ਦੀ ਸਲਾਹ ਦਿੱਤੀ। ਰੋਹਿਤ ਸ਼ੈੱਟੀ ਨੇ ਕਿਹਾ, "ਦਿੱਲੀ ਅਤੇ ਹੋਰ ਕੀਤੇ ਕੀ ਹੋ ਰਿਹਾ ਹੈ ਇਹ ਇੱਕ ਗੰਭੀਰ ਮੁੱਦਾ ਹੈ। ਇੱਥੇ ਇੱਕ ਗਰੁੱਪ ਦੇ ਲੋਕ ਇਸ ਬਾਰੇ ਗੱਲ ਕਰ ਰਹੇ ਹਨ। ਮੇਰੇ ਖ਼ਿਆਲ 'ਚ ਅਜਿਹੇ ਮੌਕੇ 'ਤੇ ਚੁੱਪ ਰਹਿਣਾ ਸਭ ਤੋਂ ਵਧੀਆ ਹੈ। ਦਿੱਲੀ 'ਚ ਸਾਡੇ ਅਧਿਕਾਰੀ, ਸਰਕਾਰ ਅਤੇ ਲੋਕ ਇਸ ਦਿਸ਼ਾ 'ਚ ਕੰਮ ਕਰ ਰਹੇ ਹਨ।”
Image may contain: 1 person, aeroplane, sky and outdoor
ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਇੱਥੇ ਟਰੇਲਰ ਲਾਂਚ ਲਈ ਮੁੰਬਈ ਵਿਖੇ ਇਕੱਠੇ ਹੋਏ ਹਾਂ ਅਤੇ ਚੰਗਾ ਸਮਾਂ ਬਿਤਾ ਰਹੇ ਹਾਂ ਅਤੇ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਹੇ ਹਾਂ ਜੋ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਸਭ ਤੋਂ ਮੁਸ਼ਕਲ ਵਾਲੀ ਗੱਲ ਹੋ ਸਕਦੀ ਹੈ। ਹੁਣ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਅਸੀਂ ਸਾਰੇ ਸ਼ਾਂਤ ਅਤੇ ਚੁੱਪ ਹਾਂ। ਸ਼ਾਂਤੀ ਬਣਾਈ ਰੱਖੋ, ਲੋਕ ਇਸ ਦਿਸ਼ਾ 'ਤੇ ਕੰਮ ਕਰ ਰਹੇ ਹਨ। ਸਾਡੇ ਕੋਲ ਉਥੋਂ ਦੀ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਹੈ।"
Image may contain: 3 people
ਜੇਕਰ ਰੋਹਿਤ ਸ਼ੈੱਟੀ ਦੀ ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾਵਾਂ ’ਚ ਹਨ। ਜਦੋਂਕਿ ਰਣਵੀਰ ਸਿੰਘ ਅਤੇ ਅਜੇ ਦੇਵਗਨ ਵੀ ਫਿਲਮ 'ਚ ਮਹਿਮਾਨ ਐਕਟਰ ਦੇ ਤੌਰ 'ਤੇ ਨਜ਼ਰ ਆਉਣਗੇ। ਇਹ ਫਿਲਮ 24 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ।


Tags: Rohit ShettyDelhi ViolenceSooryavanshiDelhi Police ConstableBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari