FacebookTwitterg+Mail

ਸ਼ੂਟਿੰਗ ਦੌਰਾਨ ਜੈਨੀਫਰ ਵਿੰਗੇਟ ਦੀ ਜਾਨ ਬਚਾਉਂਦੇ ਜ਼ਖਮੀ ਹੋਏ ਅਦਾਕਾਰ ਸ਼ਿਵਿਨ ਨਾਰੰਗ

beyhadh 2
13 December, 2019 11:46:05 AM

ਮੁੰਬਈ(ਬਿਊਰੋ)- ‘ਬੇਹੱਦ 2’ ਦੀ ਸ਼ੂਟਿੰਗ ਦੌਰਾਨ ਜੈਨੀਫਰ ਵਿੰਗੇਟ ਨੇ ਹੁਣ ਤੱਕ ਦੇ ਸਭ ਤੋਂ ਖਤਰਨਾਕ ਸੀਕਵੈਂਸ ਦਾ ਸਾਹਮਣਾ ਕੀਤਾ। ਹਾਲ ਹੀ ਵਿਚ ‘ਬੇਹੱਦ 2’ ਲਈ ਸ਼ਿਵਿਨ ਅਤੇ ਜੈਨੀਫਰ ਇਕੱਠੇ ਸ਼ੂਟਿੰਗ ਆਉਟਡੋਰ ਵਿਚ ਇਕ ਕੰਸਟਰਕਸ਼ਨ ਸਾਇਟ ’ਤੇ ਸਨ। ਜਦੋਂ ਦੋਵੇਂ ਸ਼ੂਟਿੰਗ ਕਰ ਰਹੇ ਸਨ ਤਾਂ ਜੈਨੀਫਰ ਨੇ ਹਾਰਨੇਸ (ਸਰੀਰ ਵਿਚ ਬੱਝੀ ਰੱਸੀ) ਪਹਿਨ ਰੱਖੀ ਸੀ ਅਤੇ ਉਹ ਕੰਸਟਰਕਸ਼ਨ ਸਾਇਟ ਦੇ ਮਜ਼ਦੂਰਾਂ ਵਾਲੀ ਲਿਫਟ ਵਿਚ ਸੀ।
Punjabi Bollywood Tadka
ਅਚਾਨਕ ਇਸ ਲਿਫਟ ਦਾ ਕਾਬੂ ਵਿਗੜ ਗਿਆ ਅਤੇ ਉਹ ਟਾਪ ਫਲੋਰ ਤੋਂ ਹੇਠਾਂ ਡਿੱਗਣ ਲੱਗੀ। ਜੈਨੀਫਰ ਦਾ ਹਾਰਨੇਸ ਵੀ ਲਿਫਟ ਵਿਚ ਫਸ ਗਿਆ ਸੀ ਅਤੇ ਉਹ ਇਸ ਦੇ ਨਾਲ ਖਿੰਚੀ ਚੱਲੀ ਜਾ ਰਹੀ ਸੀ। ਉਦੋਂ ਸ਼ਿਵਿਨ ਉਨ੍ਹਾਂ ਦੇ ਬਚਾਅ ਲਈ ਅੱਗੇ ਆਏ ਤੇ ਉਨ੍ਹਾਂ ਨੇ ਜੈਨੀਫਰ ਨੂੰ ਡਿੱਗਣ ਤੋਂ ਬਚਾ ਲਿਆ। ਇਸ ਦੌਰਾਨ ਸ਼ਿਵਿਨ ਦੇ ਹੱਥ ਵਿਚ ਵੀ ਸੱਟ ਲੱਗ ਗਈ ਸੀ ਪਰ ਉਨ੍ਹਾਂ ਨੇ ਸ਼ੂਟਿੰਗ ਨਾ ਰੋਕੀ।
Punjabi Bollywood Tadka
ਇਸ ਘਟਨਾ ਬਾਰੇ ਗੱਲ ਕਰਦੇ ਹੋਏ ਸ਼ਿਵਿਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਟੰਟ ਕਰਦੇ ਹੋਏ ਪ੍ਰੋਡਕਸ਼ਨ ਟੀਮ, ਸਾਰੇ ਕਲਾਕਾਰਾਂ ਦਾ ਬਹੁਤ ਖਿਆਲ ਰੱਖਦੀ ਹੈ ਅਤੇ ਜੈਨੀਫਰ ਨੇ ਵੀ ਹਾਰਨੇਸ ਅਤੇ ਦੂੱਜੇ ਸੇਫਟੀ ਗਿਅਰ ਪਹਿਨੇ ਸਨ ਪਰ ਬਦਕਿਸਮਤੀ ਨਾਲ ਉਨ੍ਹਾਂ ਦਾ ਹਾਰਨੇਸ ਫਸ ਗਿਆ ਸੀ।
Punjabi Bollywood Tadka


Tags: Beyhadh 2Jennifer WingetShivin NarangOutdoor ShootTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari