FacebookTwitterg+Mail

ਅੰਬਾਨੀ ਦੀ ਧੀ ਦੇ ਵਿਆਹ 'ਚ ਪ੍ਰਫਾਰਮੈਂਸ ਲਈ ਬਿਓਂਸ ਨੇ ਮੰਗੇ 15 ਕਰੋੜ

beyonce
24 October, 2018 09:00:15 AM

ਮੁੰਬਈ(ਬਿਊਰੋ)— ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਈਸ਼ਾ ਅੰਬਾਨੀ ਦੀ ਪੀਰਾਮਲ ਗਰੁੱਪ ਦੇ ਮਾਲਕ ਆਨੰਦ ਪੀਰਾਮਲ ਨਾਲ ਮੰਗਣੀ ਹੋਈ ਹੈ। ਇਸ ਤੋਂ ਬਾਅਦ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦੋਵੇਂ ਦਸੰਬਰ 'ਚ ਵਿਆਹ ਕਰ ਸਕਦੇ ਹਨ।

Punjabi Bollywood Tadka
ਦੋਹਾਂ ਦਾ ਵਿਆਹ ਰਾਜਸਥਾਨ ਦੇ ਉਦੈਪੁਰ 'ਚ ਹੋਣਾ ਹੈ। ਇਸ ਕਪਲ ਦੀ ਵੈਡਿੰਗ ਡੇਟ 10 ਦਸੰਬਰ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ 8 ਅਤੇ 9 ਦਸੰਬਰ ਨੂੰ ਸੰਗੀਤ ਮਹਿੰਦੀ ਜਿਹੀਆਂ ਕੁਝ ਹੋਰ ਰਸਮਾਂ ਨਿਭਾਈਆਂ ਜਾਣਗੀਆਂ।

Punjabi Bollywood Tadka

ਇਸ ਦੇ ਨਾਲ ਜੁੜੀ ਇਕ ਵੱਡੀ ਖਬਰ ਇਹ ਹੈ ਕਿ ਅੰਬਾਨੀ ਪਰਿਵਾਰ ਦੇ ਸੰਗੀਤ ਦੇ ਪ੍ਰੋਗਰਾਮ 'ਚ ਅਮਰੀਕਨ ਪੌਪ ਸਟਾਰ ਬਿਓਂਸ ਪ੍ਰਫਾਰਮ ਕਰੇਗੀ।

Punjabi Bollywood Tadka

ਜਾਣਕਾਰੀ ਮੁਤਾਬਕ ਬਿਓਂਸ ਨੂੰ ਇਸ ਸੰਗੀਤ 'ਚ ਪ੍ਰਫਾਰਮ ਕਰਨ ਲਈ 15 ਕਰੋੜ ਦੀ ਰਕਮ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਬਿਓਂਸ ਭਾਰਤ 'ਚ ਕਿਸੇ ਫੰਕਸ਼ਨ 'ਚ ਪ੍ਰਫਾਰਮੈਂਸ ਦੇਵੇਗੀ।

Punjabi Bollywood Tadka


Tags: Isha Ambani Anand Piramal Wedding BeyoncePerform Udaipur American Musician

Edited By

Sunita

Sunita is News Editor at Jagbani.