FacebookTwitterg+Mail

ਈਸ਼ਾ ਅੰਬਾਨੀ ਦੇ ਵਿਆਹ 'ਚੋਂ 14 ਕਰੋੜ ਵਸੂਲ ਕੇ ਜਾਂਦੀ ਲੱਗੀ ਬਿਓਂਸ

beyonce
11 December, 2018 02:10:31 PM

ਮੁੰਬਈ(ਬਿਊਰੋ)— ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਦੇ ਵਿਆਹ ਦੀ ਸੰਗੀਤ ਸੈਰਮਨੀ 'ਚ ਜਿੱਥੇ ਬਾਲੀਵੁੱਡ ਸਿਤਾਰਿਆਂ ਨੇ ਮਸਤੀ ਕੀਤੀ ਉੱਥੇ ਹੀ ਇੰਟਰਨੇਸ਼ਨਲ ਸਟਾਰ ਬਿਓਂਸ ਨੇ ਵੀ 60 ਡਾਂਸਰਾਂ ਨਾਲ ਲਾਈਵ ਪ੍ਰਫਾਰਮ ਕਰਕੇ ਸਭ ਦਾ ਦਿਲ ਜਿੱਤਿਆ।

Punjabi Bollywood Tadka

ਇਸ ਤੋਂ ਬਾਅਦ ਉਹ ਆਪਣੇ ਦੇਸ਼ ਵਾਪਸ ਪਰਤ ਗਈ। ਉਸ ਨੂੰ ਸਖਤ ਸੁਰੱਖਿਆ ਹੇਠ ਮਹਾਰਾਣਾ ਪ੍ਰਤਾਪ ਏਅਰਪੋਰਟ 'ਤੇ ਦੇਖਿਆ ਗਿਆ। 

Punjabi Bollywood Tadka
ਖਬਰਾਂ ਮੁਤਾਬਕ ਬਿਓਂਸ ਨੇ ਇਸ ਲਾਈਵ ਪ੍ਰਫਾਰਮੈਂਸ ਲਈ ਕਰੀਬ 14 ਕਰੋੜ 27 ਲੱਖ ਰੁਪਏ ਵਸੂਲ ਕੀਤੇ ਹਨ।

Punjabi Bollywood Tadka

ਜਿਵੇਂ ਹੀ ਬਿਓਂਸ ਏਅਰਪੋਰਟ 'ਤੇ ਪਹੁੰਚੀ ਤਾਂ ਕੁਝ ਹਲਚਲ ਸ਼ੁਰੂ ਹੋਣ ਦੇ ਨਾਲ ਹੀ ਉਸ ਨੇ ਆਪਣੀ ਹੂਡ ਨਾਲ ਆਪਣੇ-ਆਪ ਨੂੰ ਕਵਰ ਕਰ ਲਿਆ ਪਰ ਭਾਰਤ ਤੋਂ ਜਾਂਦੇ ਸਮੇਂ ਬਿਓਂਸ ਦੇ ਚਿਹਰੇ 'ਤੇ ਮੁਸਕੁਰਾਹਟ ਨਜ਼ਰ ਆ ਰਹੀ ਸੀ।

Punjabi Bollywood Tadka

ਦੇਸ਼-ਵਿਦੇਸ਼ ਤੋਂ ਕੁੱਲ 1800 ਹਸਤੀਆਂ ਨੇ ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਦੀ ਪ੍ਰੀ-ਵੈਡਿੰਗ 'ਚ ਸ਼ਿਰਕਤ ਕੀਤੀ।

Punjabi Bollywood Tadka


Tags: Beyonce Performing Isha Ambani Anand Piramal Pre Wedding Ceremony Crazy in Love Perfect Run the World Deja Vu Single Ladies

Edited By

Sunita

Sunita is News Editor at Jagbani.