FacebookTwitterg+Mail

ਹਾਲੀਵੁੱਡ ਗਾਇਕਾ ਬਿਓਂਸੇ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

beyonce gives birth to twins
19 June, 2017 04:59:55 PM

ਵਾਸ਼ਿੰਗਟਨ— ਅਮਰੀਕੀ ਪੌਪ ਗਾਇਕਾ ਬਿਓਂਸੇ ਨੇ ਐਤਵਾਰ ਨੂੰ ਲਾਸ ਏਂਜਲਸ 'ਚ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇਹ ਖੁਸ਼ਖਬਰੀ ਬਿਓਂਸੇ ਦੇ ਪਿਤਾ ਨੌਲਸ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, 'ਜੁੜਵਾ ਬੱਚਿਆਂ ਲਈ ਬਿਓਂਸੇ ਤੇ ਜੇ ਜ਼ੀ ਨੂੰ ਮੁਬਾਰਕਾਂ।'

ਬਿਓਂਸੇ ਨੇ ਫਿਲਹਾਲ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਹੈ। ਖਬਰ ਹੈ ਕਿ ਬਿਓਂਸੇ ਖੁਦ ਇਹ ਗੱਲ ਦੱਸਣਾ ਚਾਹੁੰਦੀ ਸੀ ਪਰ ਉਸ ਤੋਂ ਪਹਿਲਾਂ ਹੀ ਪਿਤਾ ਨੇ ਖੁਸ਼ੀ ਜ਼ਾਹਿਰ ਕਰ ਦਿੱਤੀ। ਉਨ੍ਹਾਂ ਦੇ ਪਤੀ ਜੇ ਜ਼ੀ ਵੀ ਬੇਹੱਦ ਉਤਸ਼ਾਹਿਤ ਹਨ। ਬਿਓਂਸੇ ਤੇ ਜੇ ਜ਼ੀ ਦੀ ਪਹਿਲਾਂ ਹੀ ਇਕ ਬੇਟੀ ਹੈ। ਕੁਝ ਸਾਲ ਪਹਿਲਾਂ ਦੋਵਾਂ ਦੇ ਰਿਸ਼ਤੇ 'ਚ ਤਰੇੜ ਦੀਆਂ ਖਬਰਾਂ ਸਨ ਪਰ ਹੁਣ ਸਭ ਕੁਝ ਠੀਕ ਹੈ।


Tags: Beyonce Jay Z Twins Pop Star ਬਿਓਂਸੇ ਜੇ ਜ਼ੀ