FacebookTwitterg+Mail

ਪ੍ਰੈਗਨੇਂਸੀ ਦੀ ਖਬਰ ਨੇ ਬਿਓਂਸ ਨੂੰ ਬਣਾਇਆ ਸੋਸ਼ਲ ਮੀਡੀਆ ਦਾ ਸਟਾਰ, ਸੇਲੇਨਾ ਨੂੰ ਪਿੱਛੇ ਛੱਡਿਆ

beyonce pregnancy
03 February, 2017 05:40:19 PM
ਲਾਸ ਏਂਜਲਸ- ਗਾਇਕਾ ਬਿਓਂਸ ਨੋਲਸ ਨੇ ਇੰਸਟਾਗ੍ਰਾਮ 'ਤੇ ਆਪਣੀ ਪ੍ਰੈਗਨੇਂਸੀ ਦੀ ਖਬਰ ਆਪਣੇ ਫੈਂਸ ਨੂੰ ਦੇ ਦਿੱਤੀ ਹੈ। ਉਨ੍ਹਾਂ ਦੀ ਇਸ ਨਿਊਂਜ਼ ਨੂੰ ਇਕ ਬੇਹੱਦ ਖਾਸ ਤਸਵੀਰ ਨਾਲ ਸਾਂਝਾ ਕੀਤਾ ਹੈ। ਇਸ ਖਬਰ ਨਾਲ ਬਿਓਂਸ ਦੇ ਫੈਂਸ ਬਹੁਤ ਹੀ ਉਤਸਾਹਿਤ ਹਨ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਪ੍ਰਸਿੱਧੀ ਅਚਾਨਕ ਤੋਂ ਵੱਧ ਗਈ ਹੈ। ਮੀਡੀਆ ਰਿਪੋਰਟਜ਼ ਅਨੁਸਾਰ, ਬਿਓਂਸ ਨੇ ਬੁੱਧਵਾਰ ਨੂੰ ਪੇਟ ਫੜਦੇ ਹੋਏ ਆਪਣੀ ਤਸਵੀਰ ਪੋਸਟ ਕੀਤੀ ਹੈ, ਜਿਸ ਨੂੰ ਅੱਠ ਘੰਟੇ 'ਚ 63.3 ਲੱਖ ਲੋਕਾਂ ਨੇ ਪਸੰਦ ਕੀਤਾ ਹੈ।
ਇਸੇ ਦੇ ਨਾਲ ਬਿਓਂਸ ਨੇ ਲੋਕਪ੍ਰਿਯਤਾ ਦੇ ਮਾਮਲੇ 'ਚ ਗਾਇਕਾ ਸੇਲੇਨਾ ਗੋਮੇਜ ਨੂੰ ਵੀ ਪਛਾੜ ਦਿੱਤਾ ਹੈ। ਬਿਓਂਸ ਦੇ ਪੋਸਟ 'ਤੇ 3,34,000 ਕੁਮੇਂਟ ਆਏ ਹਨ। ਇਸ ਦੇ ਪਹਿਲੇ ਇਹ ਰਿਕਾਰਡ ਸੇਲੇਨਾ ਗੋਮੇਜ ਦੇ ਨਾਂ ਸੀ, ਜਿਨ੍ਹਾਂ ਨੇ ਪਿਛਲੇ ਸਾਲ ਜੂਨ 'ਚ ਕੋਕ ਪੀਂਦੇ ਹੋਏ ਆਪਣੀ ਤਸਵੀਰ ਸਾਂਝਾ ਕੀਤੀ ਸੀ। ਇਸ ਨੂੰ 63 ਲੱਖ ਲੋਕਾਂ ਨੇ ਪਸੰਦ ਕੀਤਾ ਸੀ। ਬਿਓਂਸ ਦੇ ਪੋਸਟ ਕਰਨ ਦੇ ਇਕ ਘੰਟੇ 'ਚ 24.3 ਲੱਖ ਲਾਈਕ ਅਤੇ 1,66,000 ਕੁਮੇਂਟਜ਼ ਆਏ ਹਨ।

Tags: beyonce pregnancy social media Selena Gomezਪ੍ਰੈਗਨੇਂਸੀ ਬਿਓਂਸ

About The Author

Anuradha Sharma

Anuradha Sharma is News Editor at Jagbani.